Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਰੋਮੀਆਂ - ਰੋਮੀਆਂ 14

ਰੋਮੀਆਂ 14:11-17

Help us?
Click on verse(s) to share them!
11ਕਿਉਂ ਜੋ ਇਹ ਲਿਖਿਆ ਹੋਇਆ ਹੈ, ਪ੍ਰਭੂ ਕਹਿੰਦਾ ਹੈ, ਮੈਨੂੰ ਆਪਣੀ ਜੀਵਨ ਦੀ ਸਹੁੰ, ਕਿ ਹਰ ਇੱਕ ਗੋਡਾ ਮੇਰੇ ਅੱਗੇ ਝੁਕੇਗਾ, ਅਤੇ ਹਰ ਇੱਕ ਜ਼ੁਬਾਨ ਪਰਮੇਸ਼ੁਰ ਦੇ ਅੱਗੇ ਇਕਰਾਰ ਕਰੇਗੀ।
12ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।
13ਇਸ ਲਈ ਅਸੀਂ ਇੱਕ ਦੂਜੇ ਉੱਤੇ ਅੱਗੇ ਤੋਂ ਕਦੇ ਦੋਸ਼ ਨਾ ਲਾਈਏ ਸਗੋਂ ਤੁਸੀਂ ਇਹ ਵਿਚਾਰੋ, ਕਿ ਠੇਡੇ ਜਾਂ ਠੋਕਰ ਵਾਲੀ ਚੀਜ਼ ਤੁਸੀਂ ਆਪਣੇ ਭਰਾ ਦੇ ਰਾਹ ਵਿੱਚ ਨਾ ਰੱਖੋ।
14ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਤੋਂ ਮੈਨੂੰ ਵਿਸ਼ਵਾਸ ਹੋਈ ਹੈ, ਕਿ ਕੋਈ ਚੀਜ਼ ਆਪਣੇ ਆਪ ਤੋਂ ਅਸ਼ੁੱਧ ਨਹੀਂ ਪਰ ਜਿਹੜਾ ਕਿਸੇ ਚੀਜ਼ ਨੂੰ ਅਸ਼ੁੱਧ ਮੰਨਦਾ ਹੈ, ਉਹ ਉਸ ਦੇ ਲਈ ਅਸ਼ੁੱਧ ਹੈ।
15ਜੇਕਰ ਤੇਰੇ ਭੋਜਨ ਦੇ ਕਾਰਨ ਤੇਰਾ ਭਰਾ ਦੁੱਖੀ ਹੁੰਦਾ ਹੈ, ਤਾਂ ਤੂੰ ਹਾਲੇ ਤੱਕ ਪਿਆਰ ਨਾਲ ਨਹੀਂ ਚੱਲਦਾ ਹੈਂ। ਜਿਹ ਦੇ ਲਈ ਮਸੀਹ ਮਰਿਆ ਤੂੰ ਭੋਜਨ ਦੇ ਲਈ ਉਹ ਦਾ ਨਾਸ ਨਾ ਕਰ।
16ਸੋ ਹੁਣ ਤੁਹਾਡੀ ਭਲਿਆਈ ਦੀ ਬਦਨਾਮੀ ਨਾ ਕੀਤੀ ਜਾਵੇ।
17ਕਿਉਂ ਜੋ ਪਰਮੇਸ਼ੁਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਅਨੰਦ ਹੈ।

Read ਰੋਮੀਆਂ 14ਰੋਮੀਆਂ 14
Compare ਰੋਮੀਆਂ 14:11-17ਰੋਮੀਆਂ 14:11-17