Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਰੋਮੀਆਂ - ਰੋਮੀਆਂ 1

ਰੋਮੀਆਂ 1:10-22

Help us?
Click on verse(s) to share them!
10ਅਤੇ ਸਦਾ ਇਹ ਪ੍ਰਾਰਥਨਾ ਕਰਦਾ ਹਾਂ ਜੋ ਕਿਸੇ ਤਰ੍ਹਾਂ ਹੁਣ ਐਨੇ ਚਿਰ ਪਿੱਛੋਂ ਪਰਮੇਸ਼ੁਰ ਦੀ ਮਰਜ਼ੀ ਨਾਲ ਮੈਂ ਸਲਾਮਤੀ ਨਾਲ ਤੁਹਾਡੇ ਕੋਲ ਪਹੁੰਚਾਂ।
11ਕਿਉਂ ਜੋ ਮੈਂ ਤੁਹਾਨੂੰ ਵੇਖਣ ਲਈ ਬਹੁਤ ਤਰਸਦਾ ਹਾਂ, ਕਿ ਮੈਂ ਕੋਈ ਆਤਮਿਕ ਵਰਦਾਨ ਤੁਹਾਨੂੰ ਦੁਆਵਾਂ ਜਿਸ ਦੇ ਨਾਲ ਤੁਸੀਂ ਮਜ਼ਬੂਤ ਹੋ ਜਾਵੋ।
12ਮਤਲਬ ਇਹ ਹੈ, ਕਿ ਅਸੀਂ ਆਪਸ ਵਿੱਚ ਮਿਲ ਕੇ ਵਿਸ਼ਵਾਸ ਦੇ ਦੁਆਰਾ ਜੋ ਤੁਹਾਡੇ ਅਤੇ ਮੇਰੇ ਵਿੱਚ ਹੈ ਸਾਡੀ ਦੋਹਾਂ ਦੀ ਤਸੱਲੀ ਹੋਵੇ।
13ਅਤੇ ਹੇ ਭਰਾਵੋ, ਮੈਂ ਇਹ ਨਹੀਂ ਚਾਹੁੰਦਾ ਜੋ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ, ਕਿ ਮੈਂ ਕਿੰਨੀ ਹੀ ਵਾਰੀ ਤੁਹਾਡੇ ਕੋਲ ਆਉਣਾ ਚਾਹਿਆ ਕਿ ਜਿਵੇਂ ਬਾਕੀ ਪਰਾਈਆਂ ਕੌਮਾਂ ਵਿੱਚ ਮੈਨੂੰ ਫਲ ਮਿਲਿਆ, ਉਸੇ ਤਰ੍ਹਾਂ ਤੁਹਾਡੇ ਵਿੱਚ ਵੀ ਮੈਨੂੰ ਕੁਝ ਫਲ ਮਿਲੇ ਪਰ ਹੁਣ ਤੱਕ ਮੈਂ ਰੁਕਿਆ ਰਿਹਾ।
14ਮੈਂ ਯੂਨਾਨੀਆਂ ਅਤੇ ਗ਼ੈਰ ਯੂਨਾਨੀਆਂ ਦਾ, ਬੁੱਧਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ।
15ਸੋ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਰਹਿੰਦੇ ਹੋ ਖੁਸ਼ਖਬਰੀ ਸੁਣਾਉਣ ਲਈ ਹਮੇਸ਼ਾਂ ਤਿਆਰ ਰਹਿੰਦਾ ਹਾਂ।
16ਮੈਂ ਤਾਂ ਖੁਸ਼ਖਬਰੀ ਤੋਂ ਨਹੀਂ ਸ਼ਰਮਾਉਂਦਾ ਕਿਉਂ ਜੋ ਉਹ ਹਰੇਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸਮਰੱਥ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਦੇ ਲਈ।
17ਕਿਉਂ ਜੋ ਓਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਵਿਸ਼ਵਾਸ ਤੋਂ ਵਿਸ਼ਵਾਸ ਦੇ ਲਈ ਪਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਕਿ ਧਰਮੀ ਵਿਸ਼ਵਾਸ ਤੋਂ ਹੀ ਜੀਉਂਦਾ ਰਹੇਗਾ।
18ਜਿਹੜੇ ਮਨੁੱਖ ਸਚਿਆਈ ਨੂੰ ਬੁਰਿਆਈ ਨਾਲ ਦਬਾਈ ਰੱਖਦੇ ਹਨ, ਉਨ੍ਹਾਂ ਦੀ ਸਾਰੀ ਅਭਗਤੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਸਵਰਗ ਤੋਂ ਪ੍ਰਗਟ ਹੋਇਆ।
19ਕਿਉਂ ਜੋ ਪਰਮੇਸ਼ੁਰ ਦੇ ਬਾਰੇ ਜੋ ਕੁਝ ਪਤਾ ਲੱਗ ਸਕਦਾ ਹੈ ਸੋ ਉਨ੍ਹਾਂ ਦੇ ਮਨਾਂ ਵਿੱਚ ਪ੍ਰਗਟ ਹੈ, ਇਸ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਉੱਤੇ ਉਸ ਨੂੰ ਪ੍ਰਗਟ ਕੀਤਾ।
20ਕਿਉਂ ਜੋ ਜਗਤ ਦੇ ਉਤਪਤ ਹੋਣ ਤੋਂ ਉਹ ਦੇ ਅਣ-ਦੇਖੇ ਗੁਣ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ੁਰਤਾਈ ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ, ਇਸ ਕਰਕੇ ਉਨ੍ਹਾਂ ਦੇ ਕੋਲ ਕੋਈ ਬਹਾਨਾ ਨਹੀਂ।
21ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀ ਸੋਚ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਮਨ ਹਨ੍ਹੇਰੇ ਹੋ ਗਏ।
22ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ।

Read ਰੋਮੀਆਂ 1ਰੋਮੀਆਂ 1
Compare ਰੋਮੀਆਂ 1:10-22ਰੋਮੀਆਂ 1:10-22