Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਹੋਸ਼ੁ - ਯਹੋਸ਼ੁ 7

ਯਹੋਸ਼ੁ 7:1-6

Help us?
Click on verse(s) to share them!
1ਪਰ ਇਸਰਾਏਲੀਆਂ ਨੇ ਚੜ੍ਹਾਵੇ ਦੀ ਚੀਜ਼ ਦੇ ਵਿਖੇ ਅਪਰਾਧ ਕੀਤਾ, ਕਿਉਂ ਜੋ ਜ਼ਰਹ ਦੇ ਪੜਪੋਤੇ, ਜ਼ਬਦੀ ਦੇ ਪੋਤੇ ਅਤੇ ਕਰਮੀ ਦੇ ਪੁੱਤਰ ਆਕਾਨ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਉਸ ਚੜ੍ਹਾਵੇ ਦੀ ਚੀਜ਼ ਵਿੱਚੋਂ ਕੁਝ ਲਿਆ ਅਤੇ ਯਹੋਵਾਹ ਦਾ ਕ੍ਰੋਧ ਇਸਰਾਏਲੀਆਂ ਉੱਤੇ ਭੜਕਿਆ।
2ਯਹੋਸ਼ੁਆ ਨੇ ਯਰੀਹੋ ਤੋਂ ਅਈ ਨੂੰ ਜਿਹੜੀ ਬੈਤ-ਆਵਨ ਦੇ ਕੋਲ ਬੈਤਏਲ ਦੇ ਚੜ੍ਹਦੀ ਵੱਲ ਹੈ ਮਨੁੱਖ ਭੇਜੇ ਅਤੇ ਉਹਨਾਂ ਨੂੰ ਆਖਿਆ, ਉਤਾਹਾਂ ਜਾ ਕੇ ਉਸ ਦੇਸ ਦੀ ਖ਼ੋਜ ਕੱਢ ਲਿਆਓ। ਉਸ ਤੋਂ ਬਾਅਦ ਉਹ ਮਨੁੱਖ ਗਏ ਅਤੇ ਅਈ ਦੀ ਖ਼ੋਜ ਕੱਢੀ।
3ਉਹਨਾਂ ਨੇ ਯਹੋਸ਼ੁਆ ਕੋਲ ਵਾਪਿਸ ਆ ਕੇ ਉਹ ਨੂੰ ਆਖਿਆ, ਸਾਰੇ ਲੋਕ ਉਤਾਹਾਂ ਨਾ ਜਾਣ ਪਰ ਕੇਵਲ ਦੋ ਤਿੰਨ ਹਜ਼ਾਰ ਮਨੁੱਖ ਉਤਾਹਾਂ ਜਾ ਕੇ ਅਈ ਨੂੰ ਜਿੱਤ ਲੈਣ। ਸਾਰਿਆਂ ਲੋਕਾਂ ਨੂੰ ਭੇਜਣ ਦੀ ਖੇਚਲ ਨਾ ਕਰੋ ਕਿਉਂ ਜੋ ਉਹ ਥੋੜੇ ਹੀ ਹਨ।
4ਇਸ ਲਈ ਲੋਕਾਂ ਵਿੱਚੋਂ ਤਿੰਨ ਕੁ ਹਜ਼ਾਰ ਉੱਧਰ ਉਤਾਹਾਂ ਗਏ ਅਤੇ ਅਈ ਦੇ ਮਨੁੱਖਾਂ ਦੇ ਅੱਗੋਂ ਨੱਠ ਆਏ।
5ਅਤੇ ਅਈ ਵਾਲਿਆਂ ਨੇ ਉਹਨਾਂ ਵਿੱਚੋਂ ਲੱਗਭੱਗ ਛੱਤੀ ਮਨੁੱਖ ਮਾਰ ਦਿੱਤੇ ਅਤੇ ਫਾਟਕ ਦੇ ਅੱਗੋਂ ਲੈ ਕੇ ਸਬਾਰੀਮ ਤੱਕ ਉਹਨਾਂ ਦੇ ਪਿੱਛੇ ਆਏ ਅਤੇ ਉਹਨਾਂ ਨੂੰ ਹਠਾੜ ਵਿੱਚ ਮਾਰਿਆ ਤਾਂ ਲੋਕਾਂ ਦੇ ਮਨ ਢੱਲ਼ ਗਏ ਅਤੇ ਪਾਣੀਓ ਪਾਣੀ ਹੋ ਗਏ।
6ਯਹੋਸ਼ੁਆ ਨੇ ਆਪਣੇ ਕੱਪੜੇ ਪਾੜੇ ਅਤੇ ਯਹੋਵਾਹ ਦੇ ਸੰਦੂਕ ਦੇ ਅੱਗੇ ਸ਼ਾਮਾਂ ਤੱਕ ਮੂੰਹ ਭਾਰ ਧਰਤੀ ਉੱਤੇ ਪਿਆ ਰਿਹਾ, ਉਹ ਅਤੇ ਇਸਰਾਏਲ ਦੇ ਬਜ਼ੁਰਗ ਵੀ ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾ ਲਈ।

Read ਯਹੋਸ਼ੁ 7ਯਹੋਸ਼ੁ 7
Compare ਯਹੋਸ਼ੁ 7:1-6ਯਹੋਸ਼ੁ 7:1-6