Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਹੋਸ਼ੁ

ਯਹੋਸ਼ੁ 16

Help us?
Click on verse(s) to share them!
1ਯੂਸੁਫ਼ ਦੀ ਸੰਤਾਨ ਦਾ ਹਿੱਸਾ ਇਸ ਤਰ੍ਹਾਂ ਪਿਆ ਕਿ ਉਹ ਯਰਦਨ ਤੋਂ ਯਰੀਹੋ ਕੋਲ ਅਰਥਾਤ ਯਰੀਹੋ ਦੇ ਪਾਣੀਆਂ ਕੋਲੋਂ ਪੂਰਬ ਵੱਲ ਉਜਾੜ ਦੇ ਵਿੱਚ ਦੀ ਯਰੀਹੋ ਤੋਂ ਬੈਤਏਲ ਦੀ ਪਹਾੜੀ ਤੱਕ ਚੜ੍ਹਦਾ ਹੈ।
2ਫਿਰ ਬੈਤਏਲ ਤੋਂ ਲੂਜ਼ ਨੂੰ ਗਈ ਅਤੇ ਅਰਕੀਆਂ ਦੀ ਹੱਦ ਲੰਘ ਕੇ ਅਟਾਰੋਥ ਨੂੰ ਗਈ।
3ਫਿਰ ਲਹਿੰਦੇ ਵੱਲ ਯਫਲੇਤੀਆਂ ਦੀ ਹੱਦ ਕੋਲੋਂ ਹੇਠਲੇ ਬੈਤ-ਹੋਰੋਨ ਦੀ ਹੱਦ ਅਤੇ ਗਜ਼ਰ ਤੱਕ ਉਤਰੀ ਅਤੇ ਉਹ ਦਾ ਫੈਲਾਓ ਸਮੁੰਦਰ ਤੱਕ ਸੀ।
4ਉਸ ਤੋਂ ਬਾਅਦ ਯੂਸੁਫ਼ ਦੀ ਅੰਸ ਨੇ ਅਰਥਾਤ ਮਨੱਸ਼ਹ ਅਤੇ ਇਫ਼ਰਾਈਮ ਨੇ ਆਪਣੀ ਇਹ ਮਿਲਖ਼ ਲੈ ਲਈ।
5ਇਫ਼ਰਾਈਮ ਦੀ ਅੰਸ ਦੀ ਹੱਦ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ। ਉਹਨਾਂ ਦੀ ਮਿਲਖ਼ ਦੀ ਹੱਦ ਚੜ੍ਹਦੇ ਪਾਸੇ ਅਟਾਰੋਥ ਅੱਦਾਰ ਤੋਂ ਉੱਪਰਲੇ ਬੈਤ-ਹੋਰੋਨ ਤੱਕ ਸੀ।
6ਅਤੇ ਉਹ ਹੱਦ ਸਮੁੰਦਰ ਵੱਲ ਮਿਕਮਥਾਥ ਦੇ ਉੱਤਰ ਨੂੰ ਗਈ ਅਤੇ ਪੂਰਬ ਵੱਲ ਤਅਨਥ ਸ਼ੀਲੋਹ ਨੂੰ ਮੁੜੀ ਅਤੇ ਯਾਨੋਹਾਹ ਦੀ ਪੂਰਬ ਵੱਲ ਉਹ ਦੇ ਨਾਲ-ਨਾਲ ਦੀ ਲੰਘੀ।
7ਅਤੇ ਯਾਨੋਹਾਹ ਤੋਂ ਅਟਾਰੋਥ ਅਤੇ ਨਆਰਾਥ ਵੱਲ ਉਤਰੀ ਅਤੇ ਯਰੀਹੋ ਨੂੰ ਪਹੁੰਚ ਕੇ ਯਰਦਨ ਨੂੰ ਗਈ।
8ਅਤੇ ਉਹ ਹੱਦ ਪੱਛਮ ਵੱਲ ਤੱਪੂਆਹ ਤੋਂ ਕਾਨਾਹ ਦੀ ਵਾਦੀ ਨੂੰ ਗਈ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ। ਇਫ਼ਰਾਈਮ ਦੀ ਅੰਸ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ।
9ਇਫ਼ਰਾਈਮ ਦੀ ਅੰਸ ਲਈ ਮਨੱਸ਼ਹ ਦੀ ਅੰਸ ਦੀ ਮਿਲਖ਼ ਵਿੱਚ ਵੱਖੋ-ਵੱਖ ਸ਼ਹਿਰ ਸਨ ਅਰਥਾਤ ਸਾਰੇ ਸ਼ਹਿਰ ਅਤੇ ਉਹਨਾਂ ਦੇ ਪਿੰਡ।
10ਅਤੇ ਉਹਨਾਂ ਨੇ ਕਨਾਨੀਆਂ ਨੂੰ ਜਿਹੜੇ ਗਜ਼ਰ ਵਿੱਚ ਵੱਸਦੇ ਸਨ ਨਾ ਕੱਢਿਆ ਪਰ ਉਹ ਕਨਾਨੀ ਅੱਜ ਦੇ ਦਿਨ ਤੱਕ ਇਫ਼ਰਾਈਮੀਆਂ ਦੇ ਵਿੱਚ ਵੱਸਦੇ ਹਨ ਅਤੇ ਉਹ ਬਿਨ੍ਹਾਂ ਮਜ਼ਦੂਰੀ ਦੇ ਕੰਮ ਕਰਨ ਵਾਲੇ ਗੁਲਾਮ ਸਨ।