21ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।
22ਅਜਿਹਾ ਨਹੀਂ ਹੋਵੇਗਾ ਕਿ ਉਹ ਬਣਾਉਣ ਅਤੇ ਦੂਜਾ ਵੱਸੇ, ਜਾਂ ਉਹ ਲਾਉਣਗੇ ਅਤੇ ਦੂਜਾ ਖਾਵੇ, ਕਿਉਂਕਿ ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮਾਂ ਦਾ ਲੰਮੇ ਸਮੇਂ ਤੱਕ ਅਨੰਦ ਮਾਣਨਗੇ।
23ਉਹ ਵਿਅਰਥ ਮਿਹਨਤ ਨਾ ਕਰਨਗੇ, ਨਾ ਉਹਨਾਂ ਦੀ ਸੰਤਾਨ ਕਲੇਸ਼ ਲਈ ਜੰਮੇਗੀ, ਕਿਉਂ ਜੋ ਉਹ ਅਤੇ ਉਹਨਾਂ ਦੀ ਸੰਤਾਨ, ਯਹੋਵਾਹ ਦੀ ਮੁਬਾਰਕ ਅੰਸ ਹੋਣਗੇ।
24ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ, ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ।