Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਹੋਸ਼ੁ - ਯਹੋਸ਼ੁ 11

ਯਹੋਸ਼ੁ 11:6-22

Help us?
Click on verse(s) to share them!
6ਉਸ ਤੋਂ ਬਾਅਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਉਹਨਾਂ ਦੇ ਅੱਗੋਂ ਨਾ ਡਰ ਕਿਉਂ ਜੋ ਭਲਕੇ ਇਸੇ ਵੇਲੇ ਮੈਂ ਇਹਨਾਂ ਸਾਰਿਆਂ ਨੂੰ ਇਸਰਾਏਲ ਦੇ ਵੱਸ ਵਿੱਚ ਕਰਕੇ ਮਰਵਾ ਦਿਆਂਗਾ! ਤੂੰ ਉਹਨਾਂ ਦੇ ਘੋੜਿਆਂ ਦੀਆਂ ਵਾਗਾਂ ਵੱਢੇਂਗਾ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜੇਂਗਾ।
7ਸੋ ਯਹੋਸ਼ੁਆ ਅਤੇ ਉਹ ਦੇ ਨਾਲ ਸਾਰੇ ਯੋਧੇ ਉਹਨਾਂ ਦੇ ਵਿਰੁੱਧ ਮੇਰੋਮ ਦੇ ਪਾਣੀਆਂ ਕੋਲ ਅਚਾਨਕ ਉਹਨਾਂ ਉੱਤੇ ਆਣ ਪਏ।
8ਅਤੇ ਯਹੋਵਾਹ ਨੇ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਮਾਰਿਆ ਅਤੇ ਵੱਡੇ ਸੀਦੋਨ ਤੱਕ ਅਤੇ ਮਿਸਰਫ਼ੋਥ-ਮਇਮ ਅਤੇ ਮਿਸਪੇਹ ਦੀ ਘਾਟੀ ਤੱਕ ਚੜ੍ਹਦੇ ਪਾਸੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਇਉਂ ਮਾਰਿਆ ਕਿ ਉਹਨਾਂ ਵਿੱਚੋਂ ਕਿਸੇ ਨੂੰ ਬਾਕੀ ਨਾ ਛੱਡਿਆ।
9ਅਤੇ ਯਹੋਸ਼ੁਆ ਨੇ ਉਹਨਾਂ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਹ ਨੂੰ ਆਖਿਆ ਸੀ। ਉਸ ਉਹਨਾਂ ਦਿਆਂ ਘੋੜਿਆਂ ਦੀਆਂ ਨਾੜਾਂ ਨੂੰ ਵੱਢ ਸੁੱਟਿਆ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜ ਦਿੱਤਾ।
10ਤਾਂ ਇਸ ਸਮੇਂ ਯਹੋਸ਼ੁਆ ਮੁੜ ਆਇਆ ਅਤੇ ਹਾਸੋਰ ਨੂੰ ਲੈ ਲਿਆ ਅਤੇ ਉਸ ਦੇ ਰਾਜੇ ਨੂੰ ਤਲਵਾਰ ਨਾਲ ਵੱਢ ਸੁੱਟਿਆ ਕਿਉਂ ਜੋ ਹਾਸੋਰ ਪਹਿਲੇ ਸਮਿਆਂ ਵਿੱਚ ਇਹਨਾਂ ਸਾਰਿਆਂ ਰਾਜਿਆਂ ਦੀ ਰਾਜਧਾਨੀ ਸੀ।
11ਉਹਨਾਂ ਨੇ ਸਾਰੇ ਪ੍ਰਾਣੀਆਂ ਨੂੰ ਜਿਹੜੇ ਉਸ ਦੇ ਵਿੱਚ ਸਨ ਤਲਵਾਰ ਦੀ ਧਾਰ ਨਾਲ ਵੱਢ ਕੇ ਉਹਨਾਂ ਦਾ ਸੱਤਿਆਨਾਸ ਕਰ ਸੁੱਟਿਆ। ਕੋਈ ਪ੍ਰਾਣੀ ਬਾਕੀ ਨਾ ਛੱਡਿਆ ਗਿਆ ਅਤੇ ਉਸ ਨੇ ਹਾਸੋਰ ਨੂੰ ਅੱਗ ਨਾਲ ਸਾੜ ਸੁੱਟਿਆ।
12ਅਤੇ ਯਹੋਸ਼ੁਆ ਨੇ ਇਹਨਾਂ ਰਾਜਿਆਂ ਦੇ ਸਾਰੇ ਸ਼ਹਿਰ ਅਤੇ ਉਹਨਾਂ ਦੇ ਸਾਰੇ ਰਾਜੇ ਫੜ ਲਏ ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਕੇ ਸੱਤਿਆਨਾਸ ਕਰ ਸੁੱਟਿਆ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਹੁਕਮ ਦਿੱਤਾ ਸੀ।
13ਇਕੱਲੇ ਹਾਸੋਰ ਤੋਂ ਛੁੱਟ ਜਿਹ ਨੂੰ ਯਹੋਸ਼ੁਆ ਨੇ ਸਾੜ ਦਿੱਤਾ ਸੀ ਬਾਕੀ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਆਪੋ ਆਪਣੇ ਥਾਂ ਤੇ ਵੱਸੇ ਹੋਏ ਸਨ ਇਸਰਾਏਲ ਨੇ ਨਾ ਸਾੜਿਆ।
14ਅਤੇ ਇਹਨਾਂ ਸ਼ਹਿਰਾਂ ਦੀ ਸਾਰੀ ਲੁੱਟ ਅਤੇ ਡੰਗਰ ਇਸਰਾਏਲੀਆਂ ਨੇ ਆਪਣੇ ਲਈ ਖੋਹ ਲਏ ਪਰ ਸਾਰੇ ਆਦਮੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਜਦ ਤੱਕ ਉਹਨਾਂ ਦਾ ਨਾਸ ਨਾ ਕਰ ਲਿਆ। ਕੋਈ ਪ੍ਰਾਣੀ ਬਾਕੀ ਨਾ ਛੱਡਿਆ।
15ਜਿਵੇਂ ਯਹੋਵਾਹ ਨੇ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਹੀ ਮੂਸਾ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ ਅਤੇ ਉਸੇ ਤਰ੍ਹਾਂ ਹੀ ਯਹੋਸ਼ੁਆ ਨੇ ਕੀਤਾ। ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸ ਨੇ ਕੋਈ ਗੱਲ ਬਾਕੀ ਨਾ ਛੱਡੀ।
16ਇਸ ਤਰ੍ਹਾਂ ਯਹੋਸ਼ੁਆ ਨੇ ਇਹ ਸਾਰਾ ਦੇਸ ਲੈ ਲਿਆ ਅਰਥਾਤ ਇਹ ਪਹਾੜੀ ਦੇਸ, ਸਾਰਾ ਦੱਖਣ, ਗੋਸ਼ਨ ਦਾ ਸਾਰਾ ਦੇਸ, ਬੇਟ, ਮੈਦਾਨ, ਇਸਰਾਏਲ ਦਾ ਪਹਾੜੀ ਦੇਸ ਅਤੇ ਉਸ ਦਾ ਬੇਟ।
17ਹਾਲਾਕ ਨਾਮੀ ਪਰਬਤ ਤੋਂ ਜਿਹੜਾ ਸੇਈਰ ਵੱਲ ਚੜ੍ਹਦਾ ਹੈ, ਬਆਲ ਗਾਦ ਤੱਕ ਜਿਹੜਾ ਲਬਾਨੋਨ ਦੀ ਘਾਟੀ ਵਿੱਚ ਹਰਮੋਨ ਪਰਬਤ ਦੇ ਹੇਠ ਹੈ ਅਤੇ ਉਹਨਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਜਾਨੋਂ ਮਾਰ ਦਿੱਤਾ।
18ਯਹੋਸ਼ੁਆ ਬਹੁਤ ਸਮੇਂ ਤੱਕ ਇਹਨਾਂ ਸਾਰਿਆਂ ਰਾਜਿਆਂ ਨਾਲ ਯੁੱਧ ਕਰਦਾ ਰਿਹਾ।
19ਹਿੱਵੀਆਂ ਤੋਂ ਛੁੱਟ ਜਿਹੜੇ ਗਿਬਓਨ ਦੇ ਵਸਨੀਕ ਸਨ ਕੋਈ ਸ਼ਹਿਰ ਨਹੀਂ ਸੀ ਜਿਸ ਨੇ ਇਸਰਾਏਲੀਆਂ ਨਾਲ ਸੁਲਾਹ ਕੀਤੀ ਹੋਵੇ ਸਗੋਂ ਉਹਨਾਂ ਨੇ ਸਾਰਿਆਂ ਨੂੰ ਯੁੱਧ ਨਾਲ ਜਿੱਤ ਲਿਆ।
20ਕਿਉਂ ਜੋ ਇਹ ਯਹੋਵਾਹ ਵੱਲੋਂ ਹੋਇਆ ਕਿ ਉਹਨਾਂ ਦੇ ਮਨ ਕਠੋਰ ਹੋ ਗਏ ਅਤੇ ਉਹਨਾਂ ਨੇ ਇਸਰਾਏਲ ਨਾਲ ਯੁੱਧ ਕੀਤਾ ਤਾਂ ਜੋ ਉਹ ਉਹਨਾਂ ਦਾ ਸੱਤਿਆਨਾਸ ਕਰੇ ਅਤੇ ਉਹਨਾਂ ਉੱਤੇ ਕੋਈ ਦਯਾ ਨਾ ਹੋਵੇ ਪਰ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹ ਉਹਨਾਂ ਦਾ ਨਾਸ ਕਰੇ।
21ਫਿਰ ਉਸੇ ਸਮੇਂ ਯਹੋਸ਼ੁਆ ਨੇ ਆਣ ਕੇ ਅਨਾਕੀਆਂ ਨੂੰ ਪਹਾੜੀ ਦੇਸ ਵਿੱਚੋਂ ਵੱਢ ਸੁੱਟਿਆ ਅਰਥਾਤ ਹਬਰੋਨ, ਦਬੀਰ, ਅਨਾਬ ਅਤੇ ਯਹੂਦਾਹ ਦੇ ਸਾਰੇ ਪਹਾੜੀ ਦੇਸ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ ਤੋਂ ਯਹੋਸ਼ੁਆ ਨੇ ਉਹਨਾਂ ਦਾ ਨਾਲੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਸੁੱਟਿਆ।
22ਇਸਰਾਏਲੀਆਂ ਦੇ ਦੇਸ ਵਿੱਚ ਕੋਈ ਅਨਾਕੀ ਬਾਕੀ ਨਾ ਰਿਹਾ, ਕੇਵਲ ਅੱਜ਼ਾਹ, ਗਥ ਅਤੇ ਅਸ਼ਦੋਦ ਵਿੱਚ ਕੁਝ ਬਾਕੀ ਰਹਿ ਗਏ।

Read ਯਹੋਸ਼ੁ 11ਯਹੋਸ਼ੁ 11
Compare ਯਹੋਸ਼ੁ 11:6-22ਯਹੋਸ਼ੁ 11:6-22