Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹੋਸ਼ੇ

ਹੋਸ਼ੇ 9

Help us?
Click on verse(s) to share them!
1ਹੇ ਇਸਰਾਏਲ, ਅਨੰਦ ਨਾ ਹੋ, ਉੱਮਤਾਂ ਵਾਂਗੂੰ ਖੁਸ਼ੀ ਨਾ ਮਨਾ! ਤੂੰ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਵਿਭਚਾਰ ਕੀਤਾ, ਅੰਨ ਦੇ ਹਰ ਇੱਕ ਪਿੜ ਉੱਤੇ ਤੂੰ ਆਪਣੀ ਵੇਸਵਾਗਿਰੀ ਦੀ ਕਮਾਈ ਨੂੰ ਪਿਆਰ ਕੀਤਾ ਹੈ!
2ਪਿੜ ਅਤੇ ਚੁਬੱਚਾ ਉਹਨਾਂ ਨੂੰ ਨਾ ਪਾਲੇਗਾ, ਅਤੇ ਨਵੀਂ ਮੈਅ ਉਸ ਤੋਂ ਥੁੜ ਜਾਵੇਗੀ।
3ਉਹ ਯਹੋਵਾਹ ਦੇ ਦੇਸ ਵਿੱਚ ਨਾ ਵੱਸਣਗੇ, ਪਰ ਇਫ਼ਰਾਈਮ ਮਿਸਰ ਨੂੰ ਮੁੜੇਗਾ, ਅਤੇ ਉਹ ਅੱਸ਼ੂਰ ਵਿੱਚ ਅਸ਼ੁੱਧ ਚੀਜ਼ਾਂ ਖਾਣਗੇ।
4ਉਹ ਯਹੋਵਾਹ ਲਈ ਮੈਅ ਨਾ ਡੋਲ੍ਹਣਗੇ, ਉਹ ਉਸ ਨੂੰ ਪਸੰਦ ਨਾ ਆਉਣਗੇ, ਉਹਨਾਂ ਦੇ ਚੜ੍ਹਾਵੇ ਉਹਨਾਂ ਦੇ ਲਈ ਸੋਗ ਵਾਲੀ ਰੋਟੀ ਵਾਂਗੂੰ ਹੋਣਗੇ, ਸਾਰੇ ਉਹ ਦੇ ਖਾਣ ਵਾਲੇ ਪਲੀਤ ਹੋਣਗੇ, ਕਿਉਂ ਜੋ ਉਹਨਾਂ ਦੀ ਰੋਟੀ ਉਹਨਾਂ ਦੀ ਭੁੱਖ ਲਈ ਹੋਵੇਗੀ, ਉਹ ਯਹੋਵਾਹ ਦੇ ਭਵਨ ਵਿੱਚ ਨਾ ਆਵੇਗੀ।
5ਤੁਸੀਂ ਪਰਬਾਂ ਦੇ ਦਿਨ ਲਈ, ਅਤੇ ਯਹੋਵਾਹ ਦੇ ਪਰਬ ਦੇ ਦਿਨ ਲਈ ਕੀ ਕਰੋਗੇ?
6ਵੇਖੋ ਤਾਂ, ਉਹ ਬਰਬਾਦੀ ਤੋਂ ਚੱਲੇ ਗਏ, ਪਰ ਮਿਸਰ ਉਹਨਾਂ ਨੂੰ ਇਕੱਠਾ ਕਰੇਗਾ, ਮੋਫ਼ ਉਹਨਾਂ ਨੂੰ ਦਫ਼ਨ ਕਰੇਗਾ, ਉਹਨਾਂ ਦੀ ਚਾਂਦੀ ਦੀਆਂ ਕੀਮਤੀ ਚੀਜ਼ਾਂ ਨੂੰ, ਬਿੱਛੂ ਬੂਟੀ ਉਨ੍ਹਾਂ ਉੱਤੇ ਕਬਜ਼ਾ ਕਰ ਲਵੇਗੀ, ਕੰਡੇ ਉਹਨਾਂ ਦੇ ਤੰਬੂਆਂ ਵਿੱਚ ਹੋਣਗੇ।
7ਸਜ਼ਾ ਦੇ ਦਿਨ ਆ ਗਏ, ਬਦਲੇ ਦੇ ਦਿਨ ਆ ਗਏ, ਇਸਰਾਏਲ ਇਹ ਨੂੰ ਜਾਣੇਗਾ, ਨਬੀ ਮੂਰਖ ਹੈ, ਰੂਹ ਵਾਲਾ ਬੰਦਾ ਪਾਗਲ ਹੈ, ਤੇਰੀ ਬਦੀ ਦੀ ਵਾਫ਼ਰੀ ਦੇ ਕਾਰਨ, ਤੇਰੀ ਦੁਸ਼ਮਣੀ ਦੇ ਵਾਧੇ ਦੇ ਕਾਰਨ।
8ਇਫ਼ਰਾਈਮ ਮੇਰੇ ਪਰਮੇਸ਼ੁਰ ਨਾਲ ਪਹਿਰੇਦਾਰ ਹੈ, ਹੁਣ ਰਿਹਾ ਨਬੀ, - ਉਹ ਦੇ ਸਾਰੇ ਰਾਹਾਂ ਉੱਤੇ ਚਿੜ੍ਹੀਮਾਰ ਦਾ ਜਾਲ਼ ਹੈ, ਅਤੇ ਉਹ ਦੇ ਪਰਮੇਸ਼ੁਰ ਦੇ ਘਰ ਵਿੱਚ ਦੁਸ਼ਮਣੀ ਹੈ।
9ਉਹਨਾਂ ਨੇ ਆਪਣੇ ਆਪ ਨੂੰ ਪੁੱਜ ਕੇ ਖ਼ਰਾਬ ਕਰ ਲਿਆ, ਜਿਵੇਂ ਗਿਬਆਹ ਦੇ ਦਿਨਾਂ ਵਿੱਚ, ਉਹ ਉਹਨਾਂ ਦੀ ਬਦੀ ਨੂੰ ਚੇਤੇ ਕਰੇਗਾ ਉਹ ਉਹਨਾਂ ਦੇ ਪਾਪਾਂ ਦੀ ਖ਼ਬਰ ਲਵੇਗਾ।
10ਮੈਂ ਇਸਰਾਏਲ ਨੂੰ ਉਜਾੜ ਵਿੱਚ ਅੰਗੂਰਾਂ ਵਾਂਗੂੰ ਪਾਇਆ, ਮੈਂ ਤੁਹਾਡੇ ਪੁਰਖਿਆਂ ਨੂੰ ਹੰਜ਼ੀਰ ਦੇ ਪਹਿਲੇ ਫਲ ਵਾਂਗੂੰ ਉਹ ਦੀ ਪਹਿਲੀ ਰੁੱਤ ਵਿੱਚ ਵੇਖਿਆ, ਉਹ ਬਆਲ ਪਓਰ ਨੂੰ ਗਏ, ਅਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਰਮ ਲਈ ਅਰਪਣ ਕੀਤਾ, ਅਤੇ ਆਪਣੇ ਮਨਮੋਹਣੇ ਵਾਂਗੂੰ ਘਿਣਾਉਣੇ ਹੋ ਗਏ।
11ਇਫ਼ਰਾਈਮ ਦਾ ਪਰਤਾਪ ਪੰਛੀ ਵਾਂਗੂੰ ਉੱਡ ਜਾਵੇਗਾ, - ਨਾ ਜਣਨ, ਨਾ ਹਮਲ, ਨਾ ਗਰਭ!
12ਭਾਵੇਂ ਉਹ ਬੱਚੇ ਪਾਲਣ, ਮੈਂ ਉਹਨਾਂ ਨੂੰ ਔਂਤਰਾ ਕਰਾਂਗਾ, ਇੱਥੋਂ ਤੱਕ ਕਿ ਕੋਈ ਆਦਮੀ ਨਾ ਰਹੇ, ਅਤੇ ਹਾਏ ਉਹਨਾਂ ਨੂੰ ਜਦ ਮੈਂ ਉਹਨਾਂ ਤੋਂ ਦੂਰ ਹੋ ਜਾਂਵਾਂਗਾ!
13ਇਫ਼ਰਾਈਮ, ਜਿਵੇਂ ਮੈਂ ਸੂਰ ਨੂੰ ਵੇਖਿਆ, ਚੰਗੇ ਥਾਂ ਲਾਇਆ ਗਿਆ ਹੈ, ਪਰ ਇਫ਼ਰਾਈਮ ਆਪਣੇ ਪੁੱਤਰਾਂ ਨੂੰ ਵੱਢਣ ਵਾਲੇ ਲਈ ਬਾਹਰ ਲੈ ਜਾਵੇਗਾ!
14ਹੇ ਯਹੋਵਾਹ, ਉਹਨਾਂ ਨੂੰ ਦੇ! ਤੂੰ ਕੀ ਦੇਵੇਂਗਾ? ਉਹਨਾਂ ਨੂੰ ਗਰਭਪਾਤ ਵਾਲੀ ਕੁੱਖ ਅਤੇ ਸੁੱਕੀਆਂ ਛਾਤੀਆਂ ਦੇ!
15ਉਹਨਾਂ ਦੀ ਸਾਰੀ ਬੁਰਿਆਈ ਗਿਲਗਾਲ ਵਿੱਚ ਹੈ, ਉੱਥੇ ਮੈਂ ਉਹਨਾਂ ਨਾਲ ਘਿਣ ਕੀਤੀ, ਉਹਨਾਂ ਦੀਆਂ ਬੁਰੀਆਂ ਕਰਤੂਤਾਂ ਦੇ ਕਾਰਨ ਮੈਂ ਉਹਨਾਂ ਨੂੰ ਆਪਣੇ ਭਵਨ ਤੋਂ ਧੱਕ ਦਿਆਂਗਾ, ਮੈਂ ਉਹਨਾਂ ਨਾਲ ਫੇਰ ਪਿਆਰ ਨਾ ਕਰਾਂਗਾ, ਉਹਨਾਂ ਦੇ ਸਾਰੇ ਹਾਕਮ ਬਾਗੀ ਹਨ।
16ਇਫ਼ਰਾਈਮ ਮਾਰਿਆ ਗਿਆ, ਉਹ ਦੀ ਜੜ੍ਹ ਸੁੱਕ ਗਈ, ਉਹ ਫਲ ਨਾ ਦੇਵੇਗੀ, ਜੇ ਉਹ ਜਣਨ ਵੀ, ਮੈਂ ਉਹਨਾਂ ਦੀਆਂ ਕੁੱਖਾਂ ਦੇ ਲਾਡਲਿਆਂ ਨੂੰ ਮਾਰ ਦਿਆਂਗਾ।
17ਮੇਰਾ ਪਰਮੇਸ਼ੁਰ ਉਹਨਾਂ ਨੂੰ ਰੱਦ ਕਰ ਦੇਵੇਗਾ, ਕਿਉਂ ਜੋ ਉਹ ਉਸ ਦੀ ਨਹੀਂ ਸੁਣਦੇ, ਅਤੇ ਉਹ ਕੌਮਾਂ ਵਿੱਚ ਅਵਾਰਾ ਫਿਰਨਗੇ।