Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਗਲਤੀਆਂ ਨੂੰ

ਗਲਤੀਆਂ ਨੂੰ 3

Help us?
Click on verse(s) to share them!
1ਹੇ ਮੂਰਖ ਗਲਾਤੀਓ, ਕਿਸ ਨੇ ਤੁਹਾਨੂੰ ਭਰਮਾ ਲਿਆ ਤੁਹਾਡੇ ਤਾਂ ਮੰਨੋ ਜਿਵੇਂ ਅੱਖਾਂ ਦੇ ਸਾਹਮਣੇ ਯਿਸੂ ਮਸੀਹ ਸਲੀਬ ਉੱਤੇ ਚੜਾਇਆ ਗਿਆ?
2ਮੈਂ ਤੁਹਾਡੇ ਕੋਲੋਂ ਕੇਵਲ ਇਹ ਜਾਨਣਾ ਚਾਹੁੰਦਾ ਹਾਂ ਕਿ ਤੁਹਾਨੂੰ ਪਵਿੱਤਰ ਆਤਮਾ ਬਿਵਸਥਾ ਦੇ ਕੰਮਾਂ ਤੋਂ ਪ੍ਰਾਪਤ ਹੋਇਆ ਜਾਂ ਵਿਸ਼ਵਾਸ ਦੇ ਸੁਨੇਹੇ ਤੋਂ?
3ਕਿ ਤੁਸੀਂ ਇਹੋ ਜਿਹੇ ਮੂਰਖ ਹੋ? ਕਿ, ਆਤਮਾ ਤੋਂ ਸ਼ੁਰੂਆਤ ਕਰ ਕੇ ਤੁਸੀਂ ਹੁਣ ਸਰੀਰ ਦੁਆਰਾ ਅੰਤ ਕਰਦੇ ਹੋ?
4ਕੀ ਤੁਸੀਂ ਐਨਿਆਂ ਦੁੱਖਾਂ ਨੂੰ ਐਂਵੇਂ ਹੀ ਝੱਲਿਆ ਕਿ, ਉਹ ਸੱਚ-ਮੁੱਚ ਵਿਅਰਥ ਹੀ ਸੀ? ਕਦੇ ਨਹੀਂ!
5ਫੇਰ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਦਿੰਦਾ ਅਤੇ ਤੁਹਾਡੇ ਵਿੱਚ ਸਮਰੱਥਾ ਦੇ ਕੰਮ ਕਰਦਾ ਹੈ ਸੋ ਬਿਵਸਥਾ ਦੇ ਕੰਮਾਂ ਤੋਂ ਹੈ ਜਾਂ ਵਿਸ਼ਵਾਸ ਦੇ ਸੁਨੇਹੇ ਤੋਂ?।
6ਜਿਵੇਂ ਅਬਰਾਹਾਮ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣਿਆ ਗਿਆ।
7ਸੋ ਇਹ ਜਾਣ ਲਓ ਕਿ ਜਿਹੜੇ ਵਿਸ਼ਵਾਸ ਕਰਦੇ ਹਨ ਉਹ ਹੀ ਅਬਰਾਹਾਮ ਦੀ ਸੰਤਾਨ ਹਨ।
8ਅਤੇ ਪਵਿੱਤਰ ਗ੍ਰੰਥ ਨੇ ਪਹਿਲਾਂ ਹੀ ਇਹ ਵੇਖ ਕੇ, ਕਿ ਪਰਮੇਸ਼ੁਰ ਪਰਾਈਆਂ ਕੌਮਾਂ ਨੂੰ ਵਿਸ਼ਵਾਸ ਦੇ ਰਾਹੀਂ ਧਰਮੀ ਠਹਿਰਾਵੇਗਾ ਅਬਰਾਹਾਮ ਨੂੰ ਪਹਿਲਾਂ ਹੀ ਇਹ ਖੁਸ਼ਖਬਰੀ ਸੁਣਾਈ ਕਿ ਸਭ ਕੌਮਾਂ ਤੇਰੇ ਤੋਂ ਬਰਕਤ ਪਾਉਣਗੀਆਂ l
9ਸੋ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ ਉਹ ਵਿਸ਼ਵਾਸੀ ਅਬਰਾਹਾਮ ਦੇ ਨਾਲ ਬਰਕਤ ਪਾਉਂਦੇ ਹਨ।
10ਸੋ ਜਿੰਨੇ ਲੋਕ ਬਿਵਸਥਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਉਹ ਸਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪੀ ਹੋਵੇ ਹਰੇਕ ਜਿਹੜਾ ਉਨ੍ਹਾਂ ਸਭਨਾਂ ਗੱਲਾਂ ਨੂੰ ਜਿਹੜੀਆਂ ਬਿਵਸਥਾ ਦੀ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ, ਮੰਨ ਕੇ ਪਾਲਣਾ ਨਹੀਂ ਕਰਦਾ।
11ਹੁਣ ਇਹ ਗੱਲ ਪਰਗਟ ਹੈ ਕਿ ਪਰਮੇਸ਼ੁਰ ਦੇ ਅੱਗੇ ਬਿਵਸਥਾ ਦੁਆਰਾ ਕੋਈ ਧਰਮੀ ਨਹੀਂ ਠਹਿਰਦਾ ਇਸ ਲਈ ਜੋ ਧਰਮੀ ਵਿਸ਼ਵਾਸ ਦੇ ਕਾਰਨ ਹੀ ਜੀਉਂਦਾ ਰਹੇਗਾ।
12ਅਤੇ ਬਿਵਸਥਾ ਨੂੰ ਵਿਸ਼ਵਾਸ ਨਾਲ ਕੁਝ ਵਾਸਤਾ ਨਹੀਂ ਸਗੋਂ ਜਿਹੜਾ ਉਹਨਾਂ ਹੁਕਮਾਂ ਦੀ ਪਾਲਣਾ ਕਰੇਗਾ ਸੋ ਉਹਨਾਂ ਦੇ ਕਾਰਣ ਜੀਉਂਦਾ ਰਹੇਗਾ।
13ਮਸੀਹ ਨੇ ਸਾਨੂੰ ਮੁੱਲ ਲੈ ਕੇ ਬਿਵਸਥਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਕਿ ਸਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ।
14ਇਹ ਇਸ ਲਈ ਹੋਇਆ ਕਿ ਅਬਰਾਹਾਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ ਤਾਂ ਜੋ ਅਸੀਂ ਉਸ ਵਾਇਦੇ ਦੇ ਆਤਮਾ ਨੂੰ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਕਰੀਏ।
15ਹੇ ਭਰਾਵੋ, ਮੈਂ ਮਨੁੱਖ ਵਾਂਗੂੰ ਕਹਿੰਦਾ ਹਾਂ, ਭਾਵੇਂ ਮਨੁੱਖ ਦਾ ਇਕਰਾਰਨਾਮਾਂ ਵੀ ਹੋਵੇ ਜਦੋਂ ਉਹ ਪੱਕਾ ਹੋ ਗਿਆ ਤਾਂ ਨਾ ਕੋਈ ਉਸ ਨੂੰ ਟਾਲਦਾ ਹੈ ਅਤੇ ਨਾ ਉਸ ਵਿੱਚ ਕੁਝ ਵਾਧਾ ਕਰਦਾ ਹੈ।
16ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਵਾਇਦੇ ਦਿੱਤੇ ਗਏ ਸਨ। ਉਹ ਇਹ ਨਹੀਂ ਕਹਿੰਦਾ, “ਅੰਸਾਂ ਨੂੰ”, ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ “ਤੇਰੀ ਅੰਸ ਨੂੰ”, ਸੋ ਉਹ ਮਸੀਹ ਹੈ।
17ਹੁਣ ਮੈਂ ਇਹ ਆਖਦਾ ਹਾਂ ਭਈ ਉਸ ਨੇਮ ਨੂੰ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਬੰਨ੍ਹਿਆ ਸੀ ਸੋ ਬਿਵਸਥਾ ਜਿਹੜੀ ਉਸ ਤੋਂ ਚਾਰ ਸੌ ਤੀਹ ਸਾਲਾਂ ਦੇ ਪਿੱਛੋਂ ਆਈ ਉਸ ਨੇਮ ਨੂੰ ਨਹੀਂ ਟਾਲ ਸਕਦੀ ਕਿ ਉਹ ਬਚਨ ਵਿਅਰਥ ਹੋ ਜਾਵੇ।
18ਕਿਉਂਕਿ ਜੇ ਵਾਰਿਸ ਬਿਵਸਥਾ ਤੋਂ ਹੁੰਦਾ ਤਾਂ ਫੇਰ ਵਾਇਦੇ ਤੋਂ ਨਹੀਂ, ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਵਾਇਦੇ ਦੇ ਰਾਹੀਂ ਦਿੱਤਾ।

19ਤਾਂ ਫ਼ੇਰ ਬਿਵਸਥਾ ਕੀ ਹੈ? ਉਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ ਕਿ ਜਿੰਨਾਂ ਚਿਰ ਉਹ ਅੰਸ ਜਿਹ ਨੂੰ ਵਾਇਦਾ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ ਅਤੇ ਉਹ ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ।
20ਹੁਣ ਵਿਚੋਲਾ ਤਾਂ ਇੱਕ ਦਾ ਨਹੀਂ ਹੁੰਦਾ ਪਰੰਤੂ ਪਰਮੇਸ਼ੁਰ ਇੱਕੋ ਹੈ।
21ਫੇਰ ਭਲਾ, ਬਿਵਸਥਾ ਪਰਮੇਸ਼ੁਰ ਦੇ ਵਾਇਦਿਆਂ ਦੇ ਵਿਰੁੱਧ ਹੈ? ਕਦੇ ਨਹੀਂ ਜੇਕਰ ਅਜਿਹੀ ਬਿਵਸਥਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸਕਦੀ ਤਾਂ ਧਾਰਮਿਕਤਾ ਸੱਚੀ ਮੁੱਚੀ ਬਿਵਸਥਾ ਤੋਂ ਪ੍ਰਾਪਤ ਹੁੰਦਾ।
22ਪਰ ਬਿਵਸਥਾ ਨੇ ਸਭਨਾਂ ਨੂੰ ਪਾਪ ਦੇ ਅਧੀਨ ਕਰ ਦਿੱਤਾ ਭਈ ਉਹ ਵਾਇਦਾ ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਮਿਲਦਾ ਹੈ ਵਿਸ਼ਵਾਸ ਕਰਨ ਵਾਲਿਆਂ ਨੂੰ ਦਿੱਤਾ ਜਾਵੇ।
23ਪਰ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਵਿਸ਼ਵਾਸ ਦੇ ਲਈ ਜਿਹੜਾ ਪਰਗਟ ਹੋਣ ਵਾਲਾ ਸੀ ਅਸੀਂ ਬਿਵਸਥਾ ਦੇ ਪਹਿਰੇ ਹੇਠ ਬੱਧੇ ਹੋਏ ਰਹਿੰਦੇ ਸੀ।
24ਸੋ ਬਿਵਸਥਾ ਮਸੀਹ ਦੇ ਆਉਣ ਤੱਕ ਸਾਡੇ ਲਈ ਨਿਗਾਹਬਾਨ ਬਣੀ ਕਿ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਜਾਈਏ।
25ਪਰ ਹੁਣ ਜਦੋਂ ਵਿਸ਼ਵਾਸ ਆ ਚੁੱਕਿਆ ਤਾਂ ਅਸੀਂ ਅਗਾਹਾਂ ਨੂੰ ਨਿਗਾਹਬਾਨ ਦੇ ਅਧੀਨ ਨਾ ਰਹੇ।
26ਕਿਉਂ ਜੋ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਤੁਸੀਂ ਸਭ ਪਰਮੇਸ਼ੁਰ ਦੀ ਸੰਤਾਨ ਹੋ।
27ਕਿਉਂ ਜੋ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾ ਨੇ ਮਸੀਹ ਨੂੰ ਪਹਿਨ ਲਿਆ।
28ਹੁਣ ਨਾ ਕੋਈ ਯਹੂਦੀ ਨਾ ਯੂਨਾਨੀ, ਨਾ ਗੁਲਾਮ ਨਾ ਅਜ਼ਾਦ, ਨਾ ਨਰ ਨਾ ਨਾਰੀ ਕਿਉਂ ਜੋ ਤੁਸੀਂ ਸਭ ਮਸੀਹ ਯਿਸੂ ਵਿੱਚ ਇੱਕੋ ਹੀ ਹੋ।
29ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਵਾਇਦੇ ਦੇ ਅਨੁਸਾਰ ਵਾਰਿਸ ਵੀ ਹੋ।