4ਫਿਰ ਵੀ ਉਹਨਾਂ ਵਿੱਚੋਂ ਜਿਹਨਾਂ ਨੇ ਬਚਨ ਸੁਣਿਆ, ਬਹੁਤਿਆਂ ਨੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਮਨੁੱਖਾਂ ਦੀ ਗਿਣਤੀ ਲੱਗਭਗ ਪੰਜ ਹਜ਼ਾਰ ਹੋ ਗਈ।
5ਦੂਜੇ ਦਿਨ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦੇ ਅਧਿਕਾਰੀ, ਬਜ਼ੁਰਗ ਅਤੇ ਉਪਦੇਸ਼ਕ ਯਰੂਸ਼ਲਮ ਵਿੱਚ ਇਕੱਠੇ ਹੋਏ।
6ਅੰਨਾਸ ਪ੍ਰਧਾਨ ਜਾਜਕ, ਕਯਾਫ਼ਾ, ਯੂਹੰਨਾ, ਸਿਕੰਦਰ ਅਤੇ ਪ੍ਰਧਾਨ ਜਾਜਕ ਦੇ ਘਰਾਣੇ ਦੇ ਸਾਰੇ ਲੋਕ ਵੀ ਉੱਥੇ ਸਨ।
7ਫਿਰ ਉਹਨਾਂ ਨੂੰ ਵਿਚਾਲੇ ਖੜ੍ਹਾ ਕਰਕੇ ਪੁੱਛਿਆ, ਤੁਸੀਂ ਕਿਹੜੀ ਸਮਰੱਥਾ ਜਾਂ ਕਿਹੜੇ ਨਾਮ ਨਾਲ ਇਹ ਕੀਤਾ?
8ਤਦ ਪਤਰਸ ਨੇ ਪਵਿੱਤਰ ਆਤਮਾ ਨਾਲ ਭਰ ਕੇ ਉਨ੍ਹਾਂ ਨੂੰ ਆਖਿਆ, ਹੇ ਕੌਮ ਦੇ ਅਧਿਕਾਰੀਓ ਅਤੇ ਬਜ਼ੁਰਗੋ,
9ਜੇ ਅੱਜ ਸਾਡੇ ਕੋਲੋਂ ਇਸ ਚੰਗੇ ਕੰਮ ਦੇ ਬਾਰੇ ਪੁੱਛਦੇ ਹੋ, ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਕਿ ਉਹ ਕਿਸ ਤਰ੍ਹਾਂ ਚੰਗਾ ਕੀਤਾ ਗਿਆ ਹੈ।
10ਤਾਂ ਤੁਹਾਨੂੰ ਸਭਨਾਂ ਨੂੰ ਅਤੇ ਇਸਰਾਏਲ ਦੇ ਸਾਰਿਆਂ ਲੋਕਾਂ ਨੂੰ ਪਤਾ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਸ ਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ ਅਤੇ ਉਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਉਸ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜ੍ਹਾ ਹੈ।
11ਇਹ ਉਹ ਪੱਥਰ ਹੈ ਜਿਹ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਜਿਹੜਾ ਕੋਨੇ ਦਾ ਪੱਥਰ ਹੋ ਗਿਆ।
12ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ।
13ਜਦੋਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਨੂੰ ਵੇਖਿਆ ਅਤੇ ਅਚਰਜ਼ ਮੰਨਿਆ ਕਿ ਉਹ ਵਿਦਵਾਨ ਨਹੀਂ ਸਗੋਂ ਆਮ ਲੋਕ ਹੀ ਹਨ। ਫੇਰ ਉਹਨਾਂ ਨੂੰ ਪਛਾਣਿਆ, ਕਿ ਇਹ ਦੋਨੋ ਯਿਸੂ ਦੇ ਨਾਲ ਰਹੇ ਸਨ।
14ਅਤੇ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਹਨਾਂ ਦੇ ਵੱਲ ਖੜ੍ਹਾ ਵੇਖ ਕੇ ਇਹ ਦੇ ਵਿਰੁੱਧ ਵਿੱਚ ਕੁਝ ਨਾਮ ਕਹਿ ਸਕੇ।
15ਪਰ ਉਹਨਾਂ ਨੂੰ ਪ੍ਰਾਰਥਨਾ ਘਰ ਤੋਂ ਬਾਹਰ ਜਾਣ ਦਾ ਹੁਕਮ ਦੇ ਕੇ, ਉਹ ਆਪਸ ਵਿੱਚ ਯੋਜਨਾਂ ਬਣਾਉਣ ਲੱਗੇ।
16ਅਤੇ ਕਿਹਾ ਕਿ ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ? ਕਿਉਂਕਿ ਇਹ ਜੋ ਉਹਨਾਂ ਤੋਂ ਇੱਕ ਪੱਕਾ ਅਚਰਜ਼ ਕੰਮ ਹੋਇਆ ਹੈ ਯਰੂਸ਼ਲਮ ਦੇ ਸਾਰੇ ਰਹਿਣ ਵਾਲਿਆਂ ਤੇ ਇਹ ਪਰਗਟ ਹੋਇਆ ਅਤੇ ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ।
17ਆਓ, ਅਸੀਂ ਉਹਨਾਂ ਨੂੰ ਦਬਕਾਈਏ ਜੋ ਇਸ ਨਾਮ ਦਾ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ, ਤਾਂ ਜੋ ਇਹ ਗੱਲ ਲੋਕਾਂ ਵਿੱਚ ਹੋਰ ਨਾ ਫੈਲ ਜਾਏ।
18ਤਦ ਉਹਨਾਂ ਨੇ ਉਹਨਾਂ ਨੂੰ ਕੋਲ ਸੱਦ ਕੇ ਆਗਿਆ ਦਿੱਤੀ ਕਿ ਯਿਸੂ ਦਾ ਨਾਮ ਲੈ ਕੇ, ਨਾ ਕੋਈ ਚਰਚਾ ਕਰਨੀ ਅਤੇ ਨਾ ਹੀ ਸਿੱਖਿਆ ਦੇਣੀ।
19ਪਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਫ਼ੈਸਲਾ ਕਰੋ, ਕੀ ਪਰਮੇਸ਼ੁਰ ਦੇ ਅੱਗੇ ਇਹ ਯੋਗ ਹੈ ਕਿ ਅਸੀਂ ਪਰਮੇਸ਼ੁਰ ਨਾਲੋਂ ਤੁਹਾਡੀ ਵੱਧ ਸੁਣੀਏ?।
20ਕਿਉਂਕਿ ਇਹ ਸਾਡੇ ਕੋਲੋਂ ਨਹੀਂ ਹੋ ਸਕਦਾ ਕਿ, ਜਿਹੜੀਆਂ ਗੱਲਾਂ ਅਸੀਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ।
21ਤਦ ਉਨ੍ਹਾਂ ਨੇ ਉਹਨਾਂ ਨੂੰ ਹੋਰ ਜਿਆਦਾ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਾਰਨ ਉਹਨਾਂ ਉੱਤੇ ਸਜ਼ਾ ਲਾਉਣ ਦਾ ਕੋਈ ਕਾਰਨ ਨਾਮ ਮਿਲਿਆ, ਇਸ ਲਈ ਕਿ ਜੋ ਕੁਝ ਹੋਇਆ ਸੀ ਉਹ ਦੇ ਕਾਰਨ ਸਭ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਸਨ।
22ਕਿਉਂ ਜੋ ਉਹ ਮਨੁੱਖ ਜਿਸ ਨੂੰ ਉਹਨਾਂ ਨੇ ਚੰਗਾ ਕੀਤਾ ਸੀ ਉਹ ਚਾਲ੍ਹੀ ਸਾਲ ਤੋਂ ਜਿਆਦਾ ਉਮਰ ਦਾ ਸੀ।
23ਫਿਰ ਜਦੋਂ ਉਹਨਾਂ ਨੂੰ ਛੱਡ ਦਿੱਤਾ ਤਾਂ, ਉਹ ਆਪਣੇ ਸਾਥੀਆਂ ਕੋਲ ਗਏ ਅਤੇ ਜੋ ਕੁਝ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਉਹਨਾਂ ਨੂੰ ਆਖਿਆ ਸੀ, ਦੱਸ ਦਿੱਤਾ।
24ਜਦੋਂ ਉਨ੍ਹਾਂ ਨੇ ਇਹ ਸੁਣਿਆ ਤਦ ਉਹਨਾਂ ਨੇ ਇੱਕ ਮਨ ਹੋ ਕੇ ਉੱਚੀ ਅਵਾਜ਼ ਨਾਲ ਪਰਮੇਸ਼ੁਰ ਨੂੰ ਆਖਿਆ, ਹੇ ਪਰਮੇਸ਼ੁਰ, ਤੁਸੀਂ ਹੀ ਅਕਾਸ਼, ਧਰਤੀ, ਸਮੁੰਦਰ ਅਤੇ ਸਭ ਕੁਝ ਜੋ ਉਨ੍ਹਾਂ ਦੇ ਵਿੱਚ ਹੈ, ਰਚਿਆ।
25ਤੁਸੀਂ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਪੁਰਖੇ ਆਪਣੇ ਸੇਵਕ ਦਾਊਦ ਦੀ ਜੁਬਾਨੀ ਆਖਿਆ, “ਕੌਮਾਂ ਕਿਉਂ ਡੰਡ ਪਾਈ ਹੈ, ਅਤੇ ਉੱਮਤਾਂ ਨੇ ਵਿਅਰਥ ਸੋਚਾਂ ਕਿਉਂ ਸੋਚੀਆਂ ਹਨ?”
26ਪ੍ਰਭੂ ਅਤੇ ਉਹ ਦੇ ਮਸਹ ਕੀਤੇ ਹੋਏ ਦੇ ਵਿਰੁੱਧ, ਧਰਤੀ ਦੇ ਰਾਜੇ ਅਤੇ ਹਾਕਮ ਉੱਠ ਖੜੇ ਹੋਏ,।
27ਕਿਉਂਕਿ ਸੱਚ-ਮੁੱਚ ਇਸ ਸ਼ਹਿਰ ਵਿੱਚ ਤੇਰੇ ਪਵਿੱਤਰ ਸੇਵਕ ਯਿਸੂ ਦੇ ਵਿਰੁੱਧ ਜਿਸ ਨੂੰ ਤੁਸੀਂ ਮਸਹ ਕੀਤਾ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਨਾਲ ਇਕੱਠੇ ਹੋਏ।