1ਇਹ ਇਸਰਾਏਲੀਆਂ ਦੀਆਂ ਮਿਲਖਾਂ ਕਨਾਨ ਦੇਸ ਵਿੱਚ ਹਨ ਜਿਹੜੀਆਂ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਇਸਰਾਏਲੀਆਂ ਨੂੰ ਮਿਲਖ਼ ਵਿੱਚ ਵੰਡੀਆਂ।
2ਅਤੇ ਗੁਣਿਆਂ ਨਾਲ ਉਹਨਾਂ ਨੂੰ ਮਿਲਖ਼ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਸਾਢੇ ਨੌਂ ਗੋਤਾਂ ਨੂੰ ਹੁਕਮ ਦਿੱਤਾ ਸੀ।
3ਕਿਉਂ ਜੋ ਮੂਸਾ ਨੇ ਯਰਦਨ ਦੇ ਪਾਰ ਢਾਈ ਗੋਤਾਂ ਨੂੰ ਮਿਲਖ਼ ਦਿੱਤੀ ਪਰ ਉਸ ਨੇ ਲੇਵੀਆਂ ਨੂੰ ਉਹਨਾਂ ਦੇ ਵਿੱਚ ਮਿਲਖ਼ ਨਾ ਦਿੱਤੀ।
4ਯੂਸੁਫ਼ ਦੀ ਅੰਸ ਦੇ ਦੋ ਗੋਤ ਸਨ, ਮਨੱਸ਼ਹ ਅਤੇ ਇਫ਼ਰਾਈਮ ਅਤੇ ਉਹਨਾਂ ਨੇ ਲੇਵੀਆਂ ਨੂੰ ਦੇਸ ਵਿੱਚ ਕੋਈ ਭਾਗ ਨਹੀਂ ਦਿੱਤਾ ਕੇਵਲ ਵੱਸਣ ਦੇ ਸ਼ਹਿਰ ਅਤੇ ਉਹਨਾਂ ਦੇ ਪਸ਼ੂਆਂ ਅਤੇ ਮਾਲ ਲਈ ਸ਼ਾਮਲਾਟ ਦਿੱਤੀ।