Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 6

ਲੇਵੀਆਂ 6:2-9

Help us?
Click on verse(s) to share them!
2ਜੇ ਕੋਈ ਮਨੁੱਖ ਯਹੋਵਾਹ ਦੇ ਵਿਰੁੱਧ ਪਾਪ ਕਰਕੇ ਦੋਸ਼ੀ ਠਹਿਰੇ ਅਤੇ ਆਪਣੇ ਗੁਆਂਢੀ ਨਾਲ ਗਿਰਵੀ ਰੱਖੀ ਹੋਈ ਵਸਤੂ, ਲੈਣ-ਦੇਣ ਅਤੇ ਠੱਗੀ ਦੇ ਮਾਮਲਿਆਂ ਵਿੱਚ ਉਸ ਨਾਲ ਧੋਖਾ ਕਰੇ ਜਾਂ ਉਸ ਨੂੰ ਲੁੱਟੇ,
3ਜਾਂ ਕਿਸੇ ਗੁਆਚੀ ਹੋਈ ਵਸਤੂ ਨੂੰ ਲੱਭੇ ਅਤੇ ਉਸ ਦੇ ਵਿਖੇ ਝੂਠ ਬੋਲੇ ਅਤੇ ਝੂਠੀ ਸਹੁੰ ਚੁੱਕੇ, ਅਜਿਹਾ ਕੋਈ ਵੀ ਕੰਮ ਜਿਸ ਨੂੰ ਕਰਕੇ ਮਨੁੱਖ ਪਾਪੀ ਠਹਿਰਦਾ ਹੈ,
4ਤਾਂ ਜਦ ਉਹ ਅਜਿਹਾ ਕੰਮ ਕਰਕੇ ਦੋਸ਼ੀ ਠਹਿਰੇ ਤਾਂ ਜਿਹੜੀ ਵਸਤੂ ਉਸ ਨੇ ਖੋਹ ਲਈ ਸੀ, ਜਾਂ ਉਸ ਨੂੰ ਛਲ ਨਾਲ ਮਿਲੀ, ਜਾਂ ਉਸ ਦੇ ਕੋਲ ਗਿਰਵੀ ਰੱਖੀ ਸੀ, ਜਾਂ ਗੁਆਚੀ ਹੋਈ ਵਸਤੂ ਉਸ ਨੂੰ ਲੱਭੀ ਹੋਵੇ,
5ਜਾਂ ਕੋਈ ਵੀ ਵਸਤੂ ਹੋਵੇ ਜਿਸ ਦੇ ਵਿਖੇ ਉਸ ਨੇ ਝੂਠੀ ਸਹੁੰ ਚੁੱਕੀ ਹੋਵੇ, ਤਾਂ ਜਿਸ ਦਿਨ ਉਸ ਨੂੰ ਇਹ ਖ਼ਬਰ ਹੋਵੇ ਕਿ ਉਹ ਦੋਸ਼ੀ ਹੈ ਤਾਂ ਉਹ ਉਸ ਨੂੰ ਉਸੇ ਤਰ੍ਹਾਂ ਹੀ ਸਗੋਂ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਦੇ ਸੁਆਮੀ ਨੂੰ ਮੋੜ ਦੇਵੇ।
6ਅਤੇ ਉਹ ਯਹੋਵਾਹ ਦੇ ਅੱਗੇ ਆਪਣੀ ਦੋਸ਼ ਬਲੀ ਦੀ ਭੇਟ ਲਈ ਇੱਜੜ ਵਿੱਚੋਂ ਦੋਸ਼ ਰਹਿਤ ਇੱਕ ਭੇਡੂ ਜਾਜਕ ਦੇ ਕੋਲ ਲਿਆਵੇ, ਉਸ ਦਾ ਮੁੱਲ ਓਨਾ ਹੀ ਹੋਵੇ ਜਿਨ੍ਹਾਂ ਜਾਜਕ ਠਹਿਰਾਵੇ।
7ਅਤੇ ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ ਅਤੇ ਜਿਸ ਕੰਮ ਵਿੱਚ ਉਸ ਨੇ ਪਾਪ ਕੀਤਾ ਹੋਵੇ, ਉਹ ਉਸ ਨੂੰ ਮਾਫ਼ ਕੀਤਾ ਜਾਵੇਗਾ।
8ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
9ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਇਹ ਆਖ ਕੇ ਹੁਕਮ ਦੇ ਕਿ ਹੋਮ ਬਲੀ ਦੀ ਭੇਟ ਦੀ ਬਿਵਸਥਾ ਇਹ ਹੈ: ਹੋਮ ਬਲੀ ਸਾਰੀ ਰਾਤ ਤੋਂ ਸਵੇਰ ਤੱਕ ਜਗਵੇਦੀ ਦੇ ਉੱਤੇ ਪਈ ਰਹੇ ਅਤੇ ਜਗਵੇਦੀ ਦੀ ਅੱਗ ਉਸ ਦੇ ਵਿੱਚ ਬਲ਼ਦੀ ਰਹੇ।

Read ਲੇਵੀਆਂ 6ਲੇਵੀਆਂ 6
Compare ਲੇਵੀਆਂ 6:2-9ਲੇਵੀਆਂ 6:2-9