Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 27

ਲੇਵੀਆਂ 27:8-12

Help us?
Click on verse(s) to share them!
8ਪਰ ਜੇਕਰ ਉਹ ਇੰਨ੍ਹਾਂ ਗਰੀਬ ਹੋਵੇ ਕਿ ਜਾਜਕ ਦਾ ਠਹਿਰਾਇਆ ਹੋਇਆ ਮੁੱਲ ਨਾ ਦੇ ਸਕੇ ਤਾਂ ਉਹ ਜਾਜਕ ਦੇ ਅੱਗੇ ਆਵੇ ਅਤੇ ਜਾਜਕ ਉਸ ਦਾ ਮੁੱਲ ਠਹਿਰਾਵੇ ਅਰਥਾਤ ਸੁੱਖਣਾ ਸੁੱਖਣ ਵਾਲੇ ਦੀ ਸਮਰੱਥਾ ਦੇ ਅਨੁਸਾਰ ਉਸ ਦਾ ਮੁੱਲ ਠਹਿਰਾਵੇ।
9ਜੇਕਰ ਉਹ ਉਨ੍ਹਾਂ ਪਸ਼ੂਆਂ ਵਿੱਚੋਂ ਹੋਵੇ, ਜਿਨ੍ਹਾਂ ਨੂੰ ਲੋਕ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ, ਤਾਂ ਉਹ ਸਭ ਕੁਝ ਜੋ ਉਨ੍ਹਾਂ ਪਸ਼ੂਆਂ ਵਿੱਚੋਂ ਯਹੋਵਾਹ ਦੇ ਅੱਗੇ ਚੜ੍ਹਾਇਆ ਜਾਂਦਾ ਹੈ, ਪਵਿੱਤਰ ਹੋਵੇਗਾ।
10ਉਹ ਉਸ ਪਸ਼ੂ ਨੂੰ ਨਾ ਬਦਲੇ, ਨਾ ਵਟਾਵੇ, ਨਾ ਤਾਂ ਚੰਗੇ ਦੇ ਬਦਲੇ ਮਾੜਾ ਅਤੇ ਨਾ ਮਾੜੇ ਦੇ ਬਦਲੇ ਚੰਗਾ ਦੇਵੇ ਪਰ ਜੇਕਰ ਉਹ ਕਿਸੇ ਪਸ਼ੂ ਦੇ ਬਦਲੇ ਕੋਈ ਹੋਰ ਪਸ਼ੂ ਦੇਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਠਹਿਰਨਗੇ।
11ਅਤੇ ਜੇਕਰ ਉਹ ਅਸ਼ੁੱਧ ਪਸ਼ੂ ਹੋਵੇ, ਜਿਨ੍ਹਾਂ ਨੂੰ ਯਹੋਵਾਹ ਦੇ ਅੱਗੇ ਨਹੀਂ ਚੜ੍ਹਾਉਂਦੇ ਤਾਂ ਅਜਿਹੇ ਪਸ਼ੂਆਂ ਨੂੰ ਉਹ ਜਾਜਕ ਦੇ ਅੱਗੇ ਲਿਆਵੇ।
12ਤਦ ਜਾਜਕ ਉਸ ਨੂੰ ਚੰਗਾ ਜਾਂ ਮਾੜਾ ਜਾਂਚ ਕੇ ਉਸ ਦਾ ਮੁੱਲ ਠਹਿਰਾਵੇ ਅਤੇ ਜਿਨ੍ਹਾਂ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ।

Read ਲੇਵੀਆਂ 27ਲੇਵੀਆਂ 27
Compare ਲੇਵੀਆਂ 27:8-12ਲੇਵੀਆਂ 27:8-12