36ਤਦ ਜਾਜਕ ਉਸ ਘਰ ਨੂੰ ਜਾਂਚਣ ਲਈ ਜਾਣ ਤੋਂ ਪਹਿਲਾਂ ਹੁਕਮ ਦੇਵੇ ਕਿ ਉਸ ਘਰ ਨੂੰ ਖਾਲੀ ਕੀਤਾ ਜਾਵੇ, ਅਜਿਹਾ ਨਾ ਹੋਵੇ ਕਿ ਜੋ ਕੁਝ ਘਰ ਦੇ ਵਿੱਚ ਹੈ ਅਸ਼ੁੱਧ ਹੋ ਜਾਵੇ। ਇਸ ਤੋਂ ਬਾਅਦ ਜਾਜਕ ਘਰ ਨੂੰ ਜਾਂਚਣ ਲਈ ਅੰਦਰ ਜਾਵੇ।
37ਤਦ ਉਹ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਹਰੀਆਂ ਜਾਂ ਲਾਲ ਖੋਖਲੀਆਂ ਲਕੀਰਾਂ ਵਰਗੀਆਂ ਹੋਣ ਅਤੇ ਕੰਧ ਨਾਲੋਂ ਡੂੰਘੀਆਂ ਵਿਖਾਈ ਦੇਣ,
38ਤਾਂ ਜਾਜਕ ਘਰ ਦੇ ਦਰਵਾਜ਼ੇ ਤੋਂ ਬਾਹਰ ਨਿੱਕਲ ਕੇ ਘਰ ਨੂੰ ਸੱਤ ਦਿਨ ਤੱਕ ਬੰਦ ਕਰ ਦੇਵੇ।
39ਅਤੇ ਸੱਤਵੇਂ ਦਿਨ ਜਾਜਕ ਫੇਰ ਆਵੇ ਅਤੇ ਵੇਖੇ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਫੈਲ ਗਿਆ ਹੋਵੇ,
40ਤਾਂ ਜਾਜਕ ਹੁਕਮ ਦੇਵੇ ਕਿ ਉਹ ਉਨ੍ਹਾਂ ਪੱਥਰਾਂ ਨੂੰ ਜਿਨ੍ਹਾਂ ਦੇ ਵਿੱਚ ਰੋਗ ਹੈ, ਕੱਢ ਕੇ ਲੈ ਜਾਣ ਅਤੇ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ।
41ਉਹ ਉਸ ਘਰ ਨੂੰ ਅੰਦਰੋਂ ਚੁਫ਼ੇਰਿਓਂ ਛਿਲਵਾ ਦੇਵੇ ਅਤੇ ਉਹ ਉਸ ਮਿੱਟੀ ਨੂੰ ਜੋ ਛਿੱਲੀ ਗਈ ਹੈ, ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ।
42ਉਹ ਦੂਜੇ ਪੱਥਰ ਲੈ ਕੇ ਉਨ੍ਹਾਂ ਨੂੰ ਪੁਰਾਣੇ ਪੱਥਰਾਂ ਦੇ ਸਥਾਨ ਉੱਤੇ ਲਗਾ ਦੇਣ ਅਤੇ ਜਾਜਕ ਹੋਰ ਚੂਨਾ ਲੈ ਕੇ ਘਰ ਨੂੰ ਲਿੱਪੇ।