Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਹੋਸ਼ੁ - ਯਹੋਸ਼ੁ 17

ਯਹੋਸ਼ੁ 17:2-14

Help us?
Click on verse(s) to share them!
2ਮਨੱਸ਼ਹ ਦੀ ਬਾਕੀ ਅੰਸ ਦਾ ਵੀ ਇੱਕ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਅਬੀਅਜ਼ਰ ਦੀ ਅੰਸ, ਹੇਲਕ ਦੀ ਅੰਸ, ਅਸਰੀਏਲ ਦੀ ਅੰਸ, ਸ਼ਕਮ ਦੀ ਅੰਸ, ਹੇਫ਼ਰ ਦੀ ਅੰਸ ਅਤੇ ਸ਼ਮੀਦਾ ਦੀ ਅੰਸ ਲਈ। ਇਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪੁਰਖ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।
3ਪਰ ਸਲਾਫ਼ਹਾਦ ਦੇ ਜਿਸ ਦਾ ਪਿਤਾ ਹੇਫ਼ਰ, ਦਾਦਾ ਗਿਲਆਦ, ਪੜਦਾਦਾ ਮਾਕੀਰ ਅਤੇ ਨਕੜ ਦਾਦਾ ਮਨੱਸ਼ਹ ਸੀ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਉਸ ਦੀਆਂ ਧੀਆਂ ਦੇ ਨਾਂ ਇਹ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।
4ਉਹਨਾਂ ਨੇ ਅਲਆਜ਼ਾਰ ਜਾਜਕ ਦੇ ਸਾਹਮਣੇ, ਨੂਨ ਦੇ ਪੁੱਤਰ ਯਹੋਸ਼ੁਆ ਦੇ ਸਾਹਮਣੇ ਅਤੇ ਪ੍ਰਧਾਨਾਂ ਦੇ ਸਾਹਮਣੇ ਆਣ ਕੇ ਆਖਿਆ ਕਿ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਸਾਨੂੰ ਸਾਡੇ ਭਰਾਵਾਂ ਦੇ ਵਿੱਚ ਹਿੱਸਾ ਮਿਲੇ ਸੋ ਉਸ ਉਹਨਾਂ ਨੂੰ ਯਹੋਵਾਹ ਦੇ ਹੁਕਮ ਅਨੁਸਾਰ ਉਹਨਾਂ ਚਾਚਿਆਂ ਤਾਇਆਂ ਦੇ ਵਿੱਚ ਹਿੱਸਾ ਦਿੱਤਾ।
5ਅਤੇ ਮਨੱਸ਼ਹ ਨੂੰ ਦਸ ਹਿੱਸੇ ਗਿਲਆਦ ਅਤੇ ਬਾਸ਼ਾਨ ਤੋਂ ਇਲਾਵਾ ਜਿਹੜੇ ਯਰਦਨ ਤੋਂ ਪਾਰ ਸਨ ਮਿਲੇ।
6ਕਿਉਂ ਜੋ ਮਨੱਸ਼ਹ ਦੀਆਂ ਧੀਆਂ ਨੇ ਉਹ ਦੇ ਪੁੱਤਰਾਂ ਦੇ ਵਿੱਚ ਹਿੱਸਾ ਲਿਆ ਅਤੇ ਗਿਲਆਦ ਦਾ ਦੇਸ ਮਨੱਸ਼ਹ ਦੇ ਬਾਕੀ ਪੁੱਤਰਾਂ ਦਾ ਸੀ।
7ਮਨੱਸ਼ਹ ਦੀ ਹੱਦ ਆਸ਼ੇਰ ਤੋਂ ਮਿਕਮਥਾਥ ਤੱਕ ਸੀ ਜਿਹੜਾ ਸ਼ਕਮ ਦੇ ਸਾਹਮਣੇ ਸੀ ਤਾਂ ਉਹ ਹੱਦ ਸੱਜੇ ਪਾਸਿਓਂ ਏਨ-ਤੱਪੂਆਹ ਦੇ ਵਸਨੀਕਾਂ ਤੱਕ ਲੰਘੀ।
8ਤੱਪੂਆਹ ਦਾ ਦੇਸ ਮਨੱਸ਼ਹ ਦਾ ਸੀ ਪਰ ਤੱਪੂਆਹ ਮਨੱਸ਼ਹ ਦੀ ਹੱਦ ਕੋਲ ਇਫ਼ਰਾਈਮੀਆਂ ਦਾ ਸੀ।
9ਫਿਰ ਉਹ ਹੱਦ ਕਾਨਾਹ ਦੀ ਵਾਦੀ ਨੂੰ ਉਤਰੀ ਅਤੇ ਵਾਦੀ ਦੇ ਦੱਖਣ ਵੱਲ ਉਤਰੀ। ਇਫ਼ਰਾਈਮ ਦੇ ਇਹ ਸ਼ਹਿਰ ਮਨੱਸ਼ਹ ਦੇ ਸ਼ਹਿਰਾਂ ਵਿੱਚ ਸਨ ਅਤੇ ਮਨੱਸ਼ਹ ਦੀ ਹੱਦ ਵਾਦੀ ਦੇ ਉਤਰ ਵੱਲ ਸੀ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ।
10ਤਾਂ ਦੱਖਣ ਇਫ਼ਰਾਈਮ ਲਈ ਸੀ ਅਤੇ ਉਤਰ ਮਨੱਸ਼ਹ ਲਈ ਸੀ ਅਤੇ ਉਸ ਦੀ ਹੱਦ ਸਮੁੰਦਰ ਸੀ ਅਤੇ ਉਹ ਉਤਰ ਵੱਲ ਆਸ਼ੇਰ ਨਾਲ ਅਤੇ ਪੂਰਬ ਵੱਲ ਯਿੱਸਾਕਾਰ ਨਾਲ ਜਾ ਮਿਲੀਆਂ।
11ਮਨੱਸ਼ਹ ਲਈ ਯਿੱਸਾਕਾਰ ਵਿੱਚ ਆਸ਼ੇਰ ਵਿੱਚ ਇਹ ਸੀ, ਬੈਤ ਸ਼ਾਨ ਉਸ ਦੀਆਂ ਬਸਤੀਆਂ ਯਿਬਲਾਮ ਉਸ ਦੀਆਂ ਬਸਤੀਆਂ, ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਏਨ-ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਤਆਨਾਕ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਮਗਿੱਦੋ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਅਰਥਾਤ ਤਿੰਨੇ ਉਚਿਆਈਆਂ।
12ਪਰ ਮਨੱਸ਼ੀ ਉਹਨਾਂ ਸ਼ਹਿਰਾਂ ਦੇ ਵਾਸੀਆਂ ਨੂੰ ਕੱਢ ਨਾ ਸਕੇ ਅਤੇ ਕਨਾਨੀ ਉਸ ਦੇਸ ਵਿੱਚ ਪੱਕੇ ਪੈਰੀਂ ਵੱਸੇ ਰਹੇ।
13ਇਸ ਤਰ੍ਹਾਂ ਹੋਇਆ ਜਦ ਇਸਰਾਏਲੀ ਤਕੜੇ ਹੋ ਗਏ ਤਾਂ ਉਹ ਕਨਾਨੀਆਂ ਤੋਂ ਵਗਾਰ ਲੈਣ ਲੱਗ ਪਏ ਪਰ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਨਾ ਕੱਢਿਆ।
14ਤਦ ਯੂਸੁਫ਼ ਦੇ ਪੁੱਤਰਾਂ ਨੇ ਯਹੋਸ਼ੁਆ ਨਾਲ ਗੱਲ ਕੀਤੀ ਕਿ ਤੁਸੀਂ ਸਾਨੂੰ ਕਿਉਂ ਮਿਲਖ਼ ਵਿੱਚ ਇੱਕ ਹੀ ਹਿੱਸਾ ਦਿੱਤਾ? ਅਸੀਂ ਬਹੁਤ ਸਾਰੇ ਲੋਕ ਹਾਂ ਕਿਉਂ ਜੋ ਯਹੋਵਾਹ ਨੇ ਅੱਜ ਤੱਕ ਸਾਨੂੰ ਬਰਕਤ ਦਿੱਤੀ ਹੈ।

Read ਯਹੋਸ਼ੁ 17ਯਹੋਸ਼ੁ 17
Compare ਯਹੋਸ਼ੁ 17:2-14ਯਹੋਸ਼ੁ 17:2-14