Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - 1 ਰਾਜਾ - 1 ਰਾਜਾ 2

1 ਰਾਜਾ 2:12-41

Help us?
Click on verse(s) to share them!
12ਸੁਲੇਮਾਨ ਆਪਣੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬੈਠਾ ਅਤੇ ਉਸ ਦਾ ਰਾਜ ਬਹੁਤ ਹੀ ਦ੍ਰਿੜ੍ਹ ਹੋ ਗਿਆ।
13ਇਸ ਤੋਂ ਬਾਅਦ ਹੱਗੀਥ ਦਾ ਪੁੱਤਰ ਅਦੋਨੀਯਾਹ ਸੁਲੇਮਾਨ ਦੀ ਮਾਤਾ ਬਥ-ਸ਼ਬਾ ਕੋਲ ਆਇਆ। ਅੱਗੋਂ ਉਸ ਨੇ ਆਖਿਆ, ਤੂੰ ਸੁਲਾਹ ਨਾਲ ਆਇਆ ਹੈਂ? ਤਾਂ ਉਸ ਨੇ ਉੱਤਰ ਦਿੱਤਾ, ਸੁਲਾਹ ਨਾਲ।
14ਫਿਰ ਉਸ ਨੇ ਆਖਿਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈਂ? ਉਸ ਆਖਿਆ, ਬੋਲ।
15ਤਦ ਉਸ ਨੇ ਆਖਿਆ, ਤੂੰ ਜਾਣਦੀ ਹੈਂ ਕਿ ਰਾਜ ਤਾਂ ਮੇਰਾ ਸੀ ਅਤੇ ਉਸ ਵੇਲੇ ਸਾਰੇ ਇਸਰਾਏਲ ਦਾ ਮੂੰਹ ਮੇਰੇ ਉੱਤੇ ਸੀ ਕਿ ਮੈਂ ਰਾਜ ਕਰਾਂ, ਪਰ ਰਾਜ ਉਲਟ ਗਿਆ ਅਤੇ ਮੇਰੇ ਭਰਾ ਦਾ ਹੋ ਗਿਆ, ਕਿਉਂ ਜੋ ਉਹ ਯਹੋਵਾਹ ਦੀ ਵੱਲੋਂ ਉਹ ਦਾ ਹੀ ਸੀ।
16ਹੁਣ ਮੈਂ ਤੇਰੇ ਕੋਲੋਂ ਇੱਕ ਗੱਲ ਮੰਗਦਾ ਹਾਂ। ਤੂੰ ਮੈਨੂੰ ਨਾਂਹ ਨਾ ਕਰੀਂ। ਉਸ ਨੇ ਆਖਿਆ, ਬੋਲ।
17ਤਦ ਉਸ ਨੇ ਆਖਿਆ, ਦਯਾ ਕਰਕੇ ਸੁਲੇਮਾਨ ਪਾਤਸ਼ਾਹ ਨੂੰ ਆਖ ਕਿ ਉਹ ਅਬੀਸ਼ਗ ਸ਼ੂਨੰਮੀ ਨੂੰ ਮੇਰੀ ਪਤਨੀ ਹੋਣ ਲਈ ਦੇਵੇ, ਕਿਉਂ ਜੋ ਉਹ ਤੇਰੀ ਗੱਲ ਨਾ ਮੋੜੇਗਾ।
18ਬਥ-ਸ਼ਬਾ ਆਖਿਆ, ਚੰਗਾ ਮੈਂ ਤੇਰੇ ਬਾਰੇ ਪਾਤਸ਼ਾਹ ਨਾਲ ਗੱਲ ਕਰਾਂਗੀ।
19ਬਥ-ਸ਼ਬਾ ਸੁਲੇਮਾਨ ਪਾਤਸ਼ਾਹ ਕੋਲ ਅੰਦਰ ਗਈ ਕਿ ਅਦੋਨੀਯਾਹ ਲਈ ਉਹ ਦੇ ਨਾਲ ਗੱਲ ਕਰੇ, ਤਾਂ ਪਾਤਸ਼ਾਹ ਉਸ ਦੇ ਮਿਲਣ ਲਈ ਉੱਠ ਖੜ੍ਹਾ ਹੋਇਆ ਅਤੇ ਉਸ ਨੂੰ ਮੱਥਾ ਟੇਕਿਆ, ਅਤੇ ਆਪਣੀ ਰਾਜ ਗੱਦੀ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਲਗਵਾਈ। ਉਹ ਉਸ ਦੇ ਸੱਜੇ ਪਾਸੇ ਵੱਲ ਬੈਠ ਗਈ।
20ਅੱਗੋਂ ਉਸ ਆਖਿਆ, ਮੈਂ ਤੇਰੇ ਕੋਲੋਂ ਇੱਕ ਛੋਟੀ ਜਿਹੀ ਮੰਗ ਮੰਗਦੀ ਹਾਂ। ਮੈਨੂੰ ਖਾਲੀ ਨਾ ਮੋੜੀਂ, ਤਾਂ ਪਾਤਸ਼ਾਹ ਨੇ ਆਖਿਆ, ਮਾਤਾ ਜੀ ਮੰਗੋ ਮੈਂ ਤੁਹਾਡੇ ਬੋਲ ਨੂੰ ਨਾ ਮੋੜਾਂਗਾ।
21ਉਸ ਨੇ ਆਖਿਆ ਕਿ ਅਬੀਸ਼ਗ ਸ਼ੂਨੰਮੀ ਨੂੰ ਆਪਣੇ ਭਰਾ ਅਦੋਨੀਯਾਹ ਦੀ ਪਤਨੀ ਹੋਣ ਲਈ ਦੇ।
22ਸੁਲੇਮਾਨ ਪਾਤਸ਼ਾਹ ਨੇ ਉੱਤਰ ਦੇ ਕੇ ਆਪਣੀ ਮਾਤਾ ਜੀ ਨੂੰ ਆਖਿਆ, ਤੂੰ ਅਦੋਨੀਯਾਹ ਲਈ ਅਬੀਸ਼ਗ ਸ਼ੂਨੰਮੀ ਨੂੰ ਹੀ ਕਿਉਂ ਮੰਗਦੀ ਹੈਂ? ਸਗੋਂ ਉਸ ਦੇ ਲਈ ਰਾਜ ਵੀ ਮੰਗ ਕਿਉਂ ਜੋ ਉਹ ਮੇਰਾ ਵੱਡਾ ਭਰਾ ਹੈ, ਸਗੋਂ ਉਹ ਦੇ ਲਈ ਅਤੇ ਅਬਯਾਥਾਰ ਜਾਜਕ ਅਤੇ ਸਰੂਯਾਹ ਦੇ ਪੁੱਤਰ ਯੋਆਬ ਲਈ ਵੀ।
23ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਦੀ ਸਹੁੰ ਖਾ ਕੇ ਆਖਿਆ, ਜੇ ਕਦੇ ਅਦੋਨੀਯਾਹ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ, ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ ਸਗੋਂ ਇਸ ਤੋਂ ਵੀ ਵੱਧ।
24ਹੁਣ ਜੀਉਂਦੇ ਯਹੋਵਾਹ ਦੀ ਸਹੁੰ ਜਿਸ ਮੈਨੂੰ ਕਾਇਮ ਕੀਤਾ ਹੈ, ਮੈਨੂੰ ਮੇਰੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਬਚਨ ਅਨੁਸਾਰ ਇੱਕ ਘਰ ਬਣਾਇਆ ਹੈ, ਅਦੋਨੀਯਾਹ ਅੱਜ ਦੇ ਦਿਨ ਹੀ ਵੱਢਿਆ ਜਾਵੇਗਾ।
25ਸੁਲੇਮਾਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਅਤੇ ਉਹ ਨੇ ਜਾ ਕੇ ਉਸ ਉੱਤੇ ਅਜਿਹਾ ਹਮਲਾ ਕੀਤਾ ਕਿ ਉਹ ਮਰ ਗਿਆ।
26ਫੇਰ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਆਖਿਆ ਕਿ ਤੂੰ ਅਨਾਥੋਥ ਨੂੰ ਆਪਣੇ ਖੇਤਾਂ ਵੱਲ ਚਲਾ ਜਾ, ਕਿਉਂ ਜੋ ਤੂੰ ਮਰਨ ਜੋਗ ਮਨੁੱਖ ਹੈ ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਦਾ ਕਿਉਂ ਜੋ ਤੂੰ ਮੇਰੇ ਪਿਤਾ ਦਾਊਦ ਦੇ ਸਨਮੁਖ ਯਹੋਵਾਹ ਪ੍ਰਭੂ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਤੂੰ ਉਨ੍ਹਾਂ ਸਭਨਾਂ ਦੁੱਖਾਂ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ।
27ਸੁਲੇਮਾਨ ਨੇ ਅਬਯਾਥਾਰ ਨੂੰ ਕੱਢ ਦਿੱਤਾ ਕਿ ਉਹ ਯਹੋਵਾਹ ਦਾ ਜਾਜਕ ਨਾ ਰਹੇ ਇਸ ਲਈ ਕਿ ਉਹ ਯਹੋਵਾਹ ਦਾ ਉਹ ਬਚਨ ਪੂਰਾ ਕਰੇ, ਜਿਹੜਾ ਉਸ ਨੂੰ ਸ਼ੀਲੋਹ ਵਿੱਚ ਏਲੀ ਦੇ ਘਰਾਣੇ ਦੇ ਦੁਆਰਾ ਬੋਲਿਆ ਸੀ।
28ਇਹ ਖ਼ਬਰ ਯੋਆਬ ਤੱਕ ਪਹੁੰਚੀ, ਕਿਉਂ ਜੋ ਯੋਆਬ ਅਦੋਨੀਯਾਹ ਦੇ ਪਿੱਛੇ ਤਾਂ ਲੱਗਾ ਹੀ ਸੀ, ਭਾਵੇਂ ਉਹ ਅਬਸ਼ਾਲੋਮ ਦੇ ਪਿੱਛੇ ਨਹੀਂ ਸੀ ਲੱਗਾ। ਯੋਆਬ ਯਹੋਵਾਹ ਦੇ ਤੰਬੂ ਵੱਲ ਨੂੰ ਭੱਜਾ ਅਤੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਜਾ ਫੜਿਆ।
29ਸੁਲੇਮਾਨ ਨੇ ਪਾਤਸ਼ਾਹ ਨੂੰ ਦੱਸਿਆ ਗਿਆ ਕਿ ਯੋਆਬ ਯਹੋਵਾਹ ਦੇ ਤੰਬੂ ਨੂੰ ਭੱਜ ਗਿਆ ਹੈ ਅਤੇ ਵੇਖੋ ਉਹ ਜਗਵੇਦੀ ਦੇ ਕੋਲ ਹੈ, ਤਾਂ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਕਿ ਉਸ ਉੱਤੇ ਜਾ ਪਓ।
30ਬਨਾਯਾਹ ਯਹੋਵਾਹ ਦੇ ਤੰਬੂ ਵਿੱਚ ਗਿਆ ਅਤੇ ਉਸ ਨੂੰ ਆਖਿਆ ਕਿ ਪਾਤਸ਼ਾਹ ਇਸ ਤਰ੍ਹਾਂ ਆਖਦਾ ਹੈ ਕਿ ਨਿੱਕਲ ਆ। ਅੱਗੋਂ ਉਸ ਨੇ ਆਖਿਆ, ਨਹੀਂ, ਮੈਂ ਤਾਂ ਇੱਥੇ ਹੀ ਮਰਾਂਗਾ। ਫੇਰ ਇਸ ਗੱਲ ਲਈ ਬਨਾਯਾਹ ਪਾਤਸ਼ਾਹ ਵੱਲ ਮੁੜ ਆਇਆ ਅਤੇ ਆਖਿਆ, ਯੋਆਬ ਇਸ ਤਰ੍ਹਾਂ ਬੋਲਿਆ ਹੈ ਅਤੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ।
31ਪਾਤਸ਼ਾਹ ਨੇ ਉਹ ਨੂੰ ਆਖਿਆ, ਉਸ ਦੇ ਬੋਲ ਅਨੁਸਾਰ ਕਰ ਅਤੇ ਉਸ ਦੇ ਉੱਤੇ ਜਾ ਪਓ ਪਰ ਉਸ ਨੂੰ ਦੱਬ ਦੇਵੀਂ ਅਤੇ ਉਨ੍ਹਾਂ ਬੇਦੋਸ਼ਿਆਂ ਦੇ ਖ਼ੂਨ ਨੂੰ ਜੋ ਯੋਆਬ ਨੇ ਵਹਾਇਆ ਮੇਰੇ ਤੋਂ ਅਤੇ ਮੇਰੇ ਪਿਤਾ ਦੇ ਘਰ ਤੋਂ ਮਿਟਾ ਦੇਵੀਂ।
32ਯਹੋਵਾਹ ਉਸ ਦਾ ਖ਼ੂਨ ਉਸ ਦੇ ਸਿਰ ਉੱਤੇ ਰੱਖੇ, ਕਿਉਂ ਜੋ ਉਹ ਦੋਹਾਂ ਮਨੁੱਖਾਂ ਉੱਤੇ ਜਾ ਪਿਆ ਜਿਹੜੇ ਉਸ ਨਾਲੋਂ ਵੱਧ ਸੱਚੇ ਅਤੇ ਭਲੇ ਸਨ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ ਸੀ ਅਤੇ ਮੇਰੇ ਪਿਤਾ ਦਾਊਦ ਨੂੰ ਨਾ ਦੱਸਿਆ ਗਿਆ, ਅਰਥਾਤ ਨੇਰ ਦਾ ਪੁੱਤਰ ਅਬਨੇਰ ਜੋ ਇਸਰਾਏਲ ਦਾ ਸੈਨਾਪਤੀ ਸੀ ਅਤੇ ਯਥਰ ਦਾ ਪੁੱਤਰ ਅਮਾਸਾ ਜੋ ਯਹੂਦਾਹ ਦਾ ਸੈਨਾਪਤੀ ਸੀ।
33ਇਸ ਲਈ ਉਨ੍ਹਾਂ ਦਾ ਖ਼ੂਨ ਯੋਆਬ ਦੇ ਸਿਰ ਉੱਤੇ ਅਤੇ ਉਸ ਦੀ ਅੰਸ ਦੇ ਸਿਰ ਉੱਤੇ ਸਦਾ ਤੱਕ ਰਹੇ, ਪਰ ਦਾਊਦ ਉੱਤੇ, ਉਹ ਦੀ ਅੰਸ ਉੱਤੇ, ਉਹ ਦੇ ਘਰ ਉੱਤੇ ਅਤੇ ਉਹ ਦੀ ਰਾਜ ਗੱਦੀ ਉੱਤੇ ਸਦਾ ਤੱਕ ਯਹੋਵਾਹ ਵੱਲੋਂ ਸੁੱਖ-ਸਾਂਦ ਰਹੇਗੀ।
34ਯਹੋਯਾਦਾ ਦਾ ਪੁੱਤਰ ਬਨਾਯਾਹ ਉਤਾਹਾਂ ਚੜ੍ਹ ਗਿਆ, ਉਸ ਦੇ ਉੱਤੇ ਹਮਲਾ ਕਰਕੇ ਉਸ ਨੂੰ ਮਾਰ ਸੁੱਟਿਆ ਅਤੇ ਉਸ ਨੂੰ ਉਸੇ ਦੇ ਘਰ ਵਿੱਚ ਦੱਬ ਦਿੱਤਾ।
35ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਪਾਤਸ਼ਾਹ ਨੇ ਉਸ ਦੇ ਥਾਂ ਸੈਨਾਪਤੀ ਬਣਾਇਆ ਅਤੇ ਸਾਦੋਕ ਜਾਜਕ ਨੂੰ ਪਾਤਸ਼ਾਹ ਨੇ ਅਬਯਾਥਾਰ ਦਾ ਥਾਂ ਦਿੱਤਾ।
36ਫੇਰ ਪਾਤਸ਼ਾਹ ਨੇ ਸ਼ਿਮਈ ਨੂੰ ਸੱਦਾ ਭੇਜਿਆ ਅਤੇ ਉਹ ਨੂੰ ਆਖਿਆ, ਤੂੰ ਯਰੂਸ਼ਲਮ ਵਿੱਚ ਇੱਕ ਘਰ ਬਣਾ ਕੇ ਉੱਥੇ ਹੀ ਰਹਿ ਅਤੇ ਉੱਥੋਂ ਕਿਤੇ ਬਾਹਰ ਨਾ ਜਾਈਂ।
37ਕਿਉਂ ਜੋ ਅਜਿਹਾ ਹੋਵੇਗਾ ਕਿ ਜਿਸ ਦਿਨ ਤੂੰ ਬਾਹਰ ਨਿੱਕਲ ਕੇ ਕਿਦਰੋਨ ਦੀ ਵਾਦੀ ਤੋਂ ਲੰਘੇਗਾ, ਤਾਂ ਤੂੰ ਸੱਚ-ਮੁੱਚ ਚੇਤੇ ਰੱਖੀਂ ਕਿ ਤੂੰ ਮਾਰਿਆ ਜਾਵੇਂਗਾ ਅਤੇ ਤੇਰਾ ਖ਼ੂਨ ਤੇਰੇ ਹੀ ਸਿਰ ਉੱਤੇ ਹੋਵੇਗਾ।
38ਸ਼ਿਮਈ ਨੇ ਪਾਤਸ਼ਾਹ ਨੂੰ ਆਖਿਆ, ਸੱਚ ਬਚਨ। ਜਿਵੇਂ ਮੇਰੇ ਮਾਲਕ ਪਾਤਸ਼ਾਹ ਨੇ ਆਖਿਆ, ਤਿਵੇਂ ਹੀ ਤੁਹਾਡਾ ਸੇਵਕ ਕਰੇਗਾ। ਸ਼ਿਮਈ ਬਹੁਤ ਦਿਨਾਂ ਤੱਕ ਯਰੂਸ਼ਲਮ ਵਿੱਚ ਟਿਕਿਆ ਰਿਹਾ।
39ਤੀਜੇ ਸਾਲ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਸ਼ਿਮਈ ਦੇ ਸੇਵਕਾਂ ਵਿੱਚੋਂ ਦੋ ਗਥ ਦੇ ਰਾਜਾ ਮਅਕਾਹ ਦੇ ਪੁੱਤਰ ਆਕੀਸ਼ ਦੇ ਕੋਲ ਭੱਜ ਗਏ, ਤਦ ਸ਼ਿਮਈ ਨੂੰ ਦੱਸਿਆ ਗਿਆ ਕਿ ਵੇਖ ਤੇਰੇ ਸੇਵਕ ਗਥ ਵਿੱਚ ਹਨ।
40ਸ਼ਿਮਈ ਨੇ ਉੱਠ ਕੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਸੇਵਕਾਂ ਦੀ ਖ਼ੋਜ ਵਿੱਚ ਗਥ ਵਿੱਚ ਆਕੀਸ਼ ਨੂੰ ਗਿਆ। ਇਸ ਤੋਂ ਬਾਅਦ ਸ਼ਿਮਈ ਗਿਆ ਅਤੇ ਗਥ ਸ਼ਹਿਰ ਤੋਂ ਆਪਣੇ ਸੇਵਕਾਂ ਨੂੰ ਮੋੜ ਲਿਆਇਆ।
41ਤਦ ਸੁਲੇਮਾਨ ਨੂੰ ਦੱਸਿਆ ਗਿਆ ਕਿ ਸ਼ਿਮਈ ਯਰੂਸ਼ਲਮ ਵਿੱਚੋਂ ਗਥ ਨੂੰ ਗਿਆ ਅਤੇ ਮੁੜ ਆਇਆ।

Read 1 ਰਾਜਾ 21 ਰਾਜਾ 2
Compare 1 ਰਾਜਾ 2:12-411 ਰਾਜਾ 2:12-41