Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 8

ਲੇਵੀਆਂ 8:4-14

Help us?
Click on verse(s) to share them!
4ਤਦ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਸੀ, ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਸਾਰੀ ਮੰਡਲੀ, ਮੰਡਲੀ ਡੇਰੇ ਦੇ ਦਰਵਾਜ਼ੇ ਦੇ ਕੋਲ ਇਕੱਠੀ ਹੋ ਗਈ।
5ਤਦ ਮੂਸਾ ਨੇ ਮੰਡਲੀ ਨੂੰ ਆਖਿਆ, ਜਿਹੜਾ ਕੰਮ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ, ਉਹ ਇਹ ਹੈ।
6ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਲਿਆ ਕੇ ਪਾਣੀ ਨਾਲ ਨ੍ਹਵਾਇਆ,
7ਅਤੇ ਉਸ ਨੇ ਉਹ ਨੂੰ ਕੁੜਤਾ ਪਹਿਨਾਇਆ ਅਤੇ ਪਟਕੇ ਨਾਲ ਉਸ ਦਾ ਲੱਕ ਬੰਨ੍ਹਿਆ ਅਤੇ ਚੋਗਾ ਪਹਿਨਾਇਆ ਅਤੇ ਉਸ ਦੇ ਉੱਤੇ ਏਫ਼ੋਦ ਪਹਿਨਾਇਆ ਅਤੇ ਸੋਹਣੀ ਕਢਾਈ ਕੀਤੇ ਹੋਏ ਏਫ਼ੋਦ ਦੇ ਪਟਕੇ ਨਾਲ ਉਸ ਦਾ ਲੱਕ ਕੱਸ ਦਿੱਤਾ।
8ਤਦ ਉਸ ਨੇ ਉਹ ਨੂੰ ਸੀਨਾਬੰਦ ਪਹਿਨਾਇਆ ਅਤੇ ਉਸ ਸੀਨਾਬੰਦ ਵਿੱਚ ਊਰੀਮ ਅਤੇ ਤੁੰਮੀਮ ਨੂੰ ਰੱਖਿਆ।
9ਤਦ ਉਸ ਨੇ ਉਹ ਦੇ ਸਿਰ ਉੱਤੇ ਪਗੜੀ ਬੰਨ੍ਹ ਕੇ ਪਗੜੀ ਦੇ ਸਾਹਮਣੇ ਸੋਨੇ ਦੀ ਪੱਤਰੀ ਅਰਥਾਤ ਪਵਿੱਤਰ ਮੁਕਟ ਨੂੰ ਲਗਾਇਆ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
10ਫੇਰ ਮੂਸਾ ਨੇ ਮਸਹ ਕਰਨ ਦਾ ਤੇਲ ਲਿਆ ਅਤੇ ਡੇਰੇ ਨੂੰ ਅਤੇ ਜੋ ਕੁਝ ਉਸ ਦੇ ਵਿੱਚ ਸੀ, ਤੇਲ ਪਾ ਕੇ ਪਵਿੱਤਰ ਕੀਤਾ।
11ਅਤੇ ਉਸ ਤੇਲ ਵਿੱਚੋਂ ਕੁਝ ਲੈ ਕੇ ਜਗਵੇਦੀ ਉੱਤੇ ਸੱਤ ਵਾਰੀ ਛਿੜਕਿਆ ਅਤੇ ਜਗਵੇਦੀ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਚੁਬੱਚੇ ਅਤੇ ਉਸ ਦੀ ਚੌਂਕੀ ਨੂੰ ਤੇਲ ਨਾਲ ਪਵਿੱਤਰ ਕੀਤਾ।
12ਫੇਰ ਉਸ ਨੇ ਮਸਹ ਕਰਨ ਦਾ ਤੇਲ ਹਾਰੂਨ ਦੇ ਸਿਰ ਉੱਤੇ ਚੁਆ ਕੇ ਉਸ ਨੂੰ ਪਵਿੱਤਰ ਕਰਨ ਲਈ ਮਸਹ ਕੀਤਾ।
13ਤਦ ਮੂਸਾ ਨੇ ਹਾਰੂਨ ਦੇ ਪੁੱਤਰਾਂ ਨੂੰ ਲਿਆ ਕੇ ਉਨ੍ਹਾਂ ਨੂੰ ਕੁੜਤੇ ਪਹਿਨਾਏ, ਉਨ੍ਹਾਂ ਦੇ ਲੱਕ ਪੇਟੀਆਂ ਨਾਲ ਬੰਨੇ ਅਤੇ ਉਨ੍ਹਾਂ ਨੂੰ ਪੱਗੜੀਆਂ ਬੰਨ੍ਹਾਈਆਂ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
14ਤਦ ਉਹ ਪਾਪ ਬਲੀ ਦੀ ਭੇਟ ਲਈ ਬਲ਼ਦ ਲਿਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਆਪਣੇ-ਆਪਣੇ ਹੱਥ ਪਾਪ ਬਲੀ ਦੀ ਭੇਟ ਦੇ ਬਲ਼ਦ ਦੇ ਸਿਰ ਉੱਤੇ ਰੱਖੇ।

Read ਲੇਵੀਆਂ 8ਲੇਵੀਆਂ 8
Compare ਲੇਵੀਆਂ 8:4-14ਲੇਵੀਆਂ 8:4-14