Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 8

ਲੇਵੀਆਂ 8:28-36

Help us?
Click on verse(s) to share them!
28ਤਦ ਮੂਸਾ ਨੇ ਉਨ੍ਹਾਂ ਵਸਤੂਆਂ ਨੂੰ ਉਨ੍ਹਾਂ ਦੇ ਹੱਥਾਂ ਤੋਂ ਲੈ ਕੇ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਉੱਤੇ ਸਾੜਿਆ। ਇਹ ਸੁਗੰਧਤਾ ਲਈ ਥਾਪਣ ਦੀਆਂ ਭੇਟਾਂ ਅਤੇ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਸੀ।
29ਤਦ ਮੂਸਾ ਨੇ ਛਾਤੀ ਨੂੰ ਲੈ ਕੇ ਉਸ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ ਕਿਉਂ ਜੋ ਥਾਪਣ ਦੇ ਛੱਤਰੇ ਵਿੱਚੋਂ ਇਹ ਮੂਸਾ ਦਾ ਹਿੱਸਾ ਸੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
30ਫੇਰ ਮੂਸਾ ਨੇ ਮਸਹ ਕਰਨ ਦੇ ਤੇਲ ਤੋਂ ਅਤੇ ਉਸ ਲਹੂ ਤੋਂ ਜਿਹੜਾ ਜਗਵੇਦੀ ਉੱਤੇ ਸੀ, ਕੁਝ ਲੈ ਕੇ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਬਸਤਰਾਂ ਉੱਤੇ ਛਿੜਕਿਆ ਅਤੇ ਹਾਰੂਨ ਅਤੇ ਉਨ੍ਹਾਂ ਦੇ ਬਸਤਰਾਂ ਨੂੰ ਪਵਿੱਤਰ ਕੀਤਾ।
31ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖਿਆ, “ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਮਾਸ ਨੂੰ ਪਕਾਓ ਅਤੇ ਉਸ ਰੋਟੀ ਨੂੰ ਜੋ ਥਾਪਣ ਦੀਆਂ ਭੇਟਾਂ ਦੀ ਟੋਕਰੀ ਵਿੱਚ ਹੈ, ਉੱਥੇ ਹੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਕਿ ਹਾਰੂਨ ਅਤੇ ਉਸ ਦੇ ਪੁੱਤਰ ਉਸ ਨੂੰ ਖਾਣ।
32ਅਤੇ ਜੋ ਕੁਝ ਉਸ ਮਾਸ ਅਤੇ ਰੋਟੀ ਵਿੱਚੋਂ ਬਚ ਜਾਵੇ, ਉਸ ਨੂੰ ਤੁਸੀਂ ਅੱਗ ਨਾਲ ਸਾੜ ਦੇਣਾ।
33ਜਦ ਤੱਕ ਤੁਹਾਡੇ ਥਾਪਣ ਦੇ ਦਿਨ ਪੂਰੇ ਨਾ ਹੋ ਜਾਣ ਤਦ ਤੱਕ ਅਰਥਾਤ ਸੱਤ ਦਿਨ ਤੱਕ ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਣਾ, ਕਿਉਂ ਜੋ ਸੱਤ ਦਿਨਾਂ ਵਿੱਚ ਉਹ ਤੁਹਾਨੂੰ ਥਾਪੇਗਾ।
34ਜਿਸ ਤਰ੍ਹਾਂ ਅੱਜ ਦੇ ਦਿਨ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ, ਜਿਸ ਨਾਲ ਤੁਹਾਡੇ ਲਈ ਪ੍ਰਾਸਚਿਤ ਹੋਵੇ।
35ਇਸ ਲਈ ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਸੱਤ ਦਿਨ ਤੱਕ ਰਾਤ-ਦਿਨ ਠਹਿਰੇ ਰਹਿਣਾ ਅਤੇ ਯਹੋਵਾਹ ਦਾ ਹੁਕਮ ਮੰਨਣਾ ਤਾਂ ਜੋ ਤੁਸੀਂ ਨਾ ਮਰੋ, ਕਿਉਂ ਜੋ ਮੈਨੂੰ ਇਹੋ ਹੁਕਮ ਦਿੱਤਾ ਗਿਆ ਹੈ।”
36ਤਦ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਕੀਤਾ, ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਦੀ ਰਾਹੀਂ ਹੁਕਮ ਦਿੱਤਾ ਸੀ।

Read ਲੇਵੀਆਂ 8ਲੇਵੀਆਂ 8
Compare ਲੇਵੀਆਂ 8:28-36ਲੇਵੀਆਂ 8:28-36