Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 14

ਲੇਵੀਆਂ 14:22-45

Help us?
Click on verse(s) to share them!
22ਅਤੇ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ ਜੋ ਉਹ ਲਿਆ ਸਕਦਾ ਹੈ, ਇਨ੍ਹਾਂ ਵਿੱਚੋਂ ਇੱਕ ਤਾਂ ਪਾਪ ਬਲੀ ਦੀ ਭੇਟ ਲਈ ਅਤੇ ਦੂਜਾ ਹੋਮ ਬਲੀ ਦੀ ਭੇਟ ਲਈ ਹੋਵੇ।
23ਅੱਠਵੇਂ ਦਿਨ ਉਹ ਇਨ੍ਹਾਂ ਸਾਰਿਆਂ ਨੂੰ ਆਪਣੇ ਸ਼ੁੱਧ ਕਰਨ ਲਈ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਉੱਤੇ ਯਹੋਵਾਹ ਦੇ ਸਨਮੁਖ ਜਾਜਕ ਦੇ ਕੋਲ ਲਿਆਵੇ।
24ਤਦ ਜਾਜਕ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਅਤੇ ਪਾਉ ਤੇਲ ਨੂੰ ਲੈ ਕੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ।
25ਫੇਰ ਉਹ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਵੱਢ ਦੇਵੇ ਅਤੇ ਜਾਜਕ ਉਸ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਗਾਵੇ।
26ਫੇਰ ਜਾਜਕ ਉਸ ਵਿੱਚੋਂ ਕੁਝ ਤੇਲ ਲੈ ਕੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ,
27ਅਤੇ ਜਾਜਕ ਆਪਣੇ ਸੱਜੇ ਹੱਥ ਦੀ ਉਂਗਲ ਨਾਲ ਆਪਣੇ ਖੱਬੇ ਹੱਥ ਦੀ ਤਲੀ ਵਿੱਚੋਂ ਕੁਝ ਤੇਲ ਲੈ ਕੇ ਸੱਤ ਵਾਰੀ ਯਹੋਵਾਹ ਦੇ ਅੱਗੇ ਛਿੜਕੇ।
28ਫੇਰ ਜਾਜਕ ਆਪਣੇ ਹੱਥ ਦੇ ਤੇਲ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਦੇ ਉੱਤੇ ਲਗਾਵੇ,
29ਅਤੇ ਬਾਕੀ ਤੇਲ ਜੋ ਜਾਜਕ ਦੇ ਹੱਥ ਵਿੱਚ ਰਹਿ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰਨ ਲਈ ਉਸ ਦੇ ਸਿਰ ਉੱਤੇ ਪਾ ਦੇਵੇ।
30ਤਦ ਉਹ ਉਨ੍ਹਾਂ ਘੁੱਗੀਆਂ ਜਾਂ ਕਬੂਤਰਾਂ ਦੇ ਬੱਚਿਆਂ ਵਿੱਚੋਂ ਜੋ ਉਹ ਲਿਆ ਸਕਿਆ, ਇੱਕ ਨੂੰ ਚੜ੍ਹਾਵੇ,
31ਅਰਥਾਤ ਜੋ ਪੰਛੀ ਉਹ ਲਿਆ ਸਕਿਆ ਉਨ੍ਹਾਂ ਵਿੱਚੋਂ ਉਹ ਇੱਕ ਨੂੰ ਪਾਪ ਬਲੀ ਦੀ ਭੇਟ ਲਈ ਅਤੇ ਦੂਜੇ ਨੂੰ ਮੈਦੇ ਦੀ ਭੇਟ ਸਮੇਤ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ, ਇਸ ਤਰ੍ਹਾਂ ਜਾਜਕ ਸ਼ੁੱਧ ਹੋਣ ਵਾਲੇ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ।
32ਜਿਸ ਨੂੰ ਕੋੜ੍ਹ ਦਾ ਰੋਗ ਹੋਇਆ ਹੋਵੇ ਅਤੇ ਉਹ ਇਸ ਯੋਗ ਨਾ ਹੋਵੇ ਕਿ ਉਹ ਸ਼ੁੱਧਤਾਈ ਦੀਆਂ ਵਸਤੂਆਂ ਨੂੰ ਲਿਆ ਸਕੇ, ਉਸ ਦੇ ਲਈ ਇਹੋ ਬਿਵਸਥਾ ਹੈ।
33ਫੇਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
34ਜਦ ਤੁਸੀਂ ਕਨਾਨ ਦੇਸ ਵਿੱਚ ਪਹੁੰਚ ਜਾਓ ਜਿਹੜਾ ਮੈਂ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹਾਂ, ਤਾਂ ਜੇਕਰ ਮੈਂ ਉਸ ਦੇਸ ਦੇ ਕਿਸੇ ਘਰ ਵਿੱਚ ਕੋੜ੍ਹ ਦਾ ਰੋਗ ਪਾ ਦੇਵਾਂ,
35ਤਾਂ ਉਸ ਘਰ ਦਾ ਮਾਲਕ ਜਾਜਕ ਦੇ ਕੋਲ ਆ ਕੇ ਆਖੇ, ਮੈਨੂੰ ਅਜਿਹਾ ਪਰਤੀਤ ਹੁੰਦਾ ਹੈ ਕਿ ਘਰ ਵਿੱਚ ਕੋਈ ਰੋਗ ਹੈ।
36ਤਦ ਜਾਜਕ ਉਸ ਘਰ ਨੂੰ ਜਾਂਚਣ ਲਈ ਜਾਣ ਤੋਂ ਪਹਿਲਾਂ ਹੁਕਮ ਦੇਵੇ ਕਿ ਉਸ ਘਰ ਨੂੰ ਖਾਲੀ ਕੀਤਾ ਜਾਵੇ, ਅਜਿਹਾ ਨਾ ਹੋਵੇ ਕਿ ਜੋ ਕੁਝ ਘਰ ਦੇ ਵਿੱਚ ਹੈ ਅਸ਼ੁੱਧ ਹੋ ਜਾਵੇ। ਇਸ ਤੋਂ ਬਾਅਦ ਜਾਜਕ ਘਰ ਨੂੰ ਜਾਂਚਣ ਲਈ ਅੰਦਰ ਜਾਵੇ।
37ਤਦ ਉਹ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਹਰੀਆਂ ਜਾਂ ਲਾਲ ਖੋਖਲੀਆਂ ਲਕੀਰਾਂ ਵਰਗੀਆਂ ਹੋਣ ਅਤੇ ਕੰਧ ਨਾਲੋਂ ਡੂੰਘੀਆਂ ਵਿਖਾਈ ਦੇਣ,
38ਤਾਂ ਜਾਜਕ ਘਰ ਦੇ ਦਰਵਾਜ਼ੇ ਤੋਂ ਬਾਹਰ ਨਿੱਕਲ ਕੇ ਘਰ ਨੂੰ ਸੱਤ ਦਿਨ ਤੱਕ ਬੰਦ ਕਰ ਦੇਵੇ।
39ਅਤੇ ਸੱਤਵੇਂ ਦਿਨ ਜਾਜਕ ਫੇਰ ਆਵੇ ਅਤੇ ਵੇਖੇ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਫੈਲ ਗਿਆ ਹੋਵੇ,
40ਤਾਂ ਜਾਜਕ ਹੁਕਮ ਦੇਵੇ ਕਿ ਉਹ ਉਨ੍ਹਾਂ ਪੱਥਰਾਂ ਨੂੰ ਜਿਨ੍ਹਾਂ ਦੇ ਵਿੱਚ ਰੋਗ ਹੈ, ਕੱਢ ਕੇ ਲੈ ਜਾਣ ਅਤੇ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ।
41ਉਹ ਉਸ ਘਰ ਨੂੰ ਅੰਦਰੋਂ ਚੁਫ਼ੇਰਿਓਂ ਛਿਲਵਾ ਦੇਵੇ ਅਤੇ ਉਹ ਉਸ ਮਿੱਟੀ ਨੂੰ ਜੋ ਛਿੱਲੀ ਗਈ ਹੈ, ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ।
42ਉਹ ਦੂਜੇ ਪੱਥਰ ਲੈ ਕੇ ਉਨ੍ਹਾਂ ਨੂੰ ਪੁਰਾਣੇ ਪੱਥਰਾਂ ਦੇ ਸਥਾਨ ਉੱਤੇ ਲਗਾ ਦੇਣ ਅਤੇ ਜਾਜਕ ਹੋਰ ਚੂਨਾ ਲੈ ਕੇ ਘਰ ਨੂੰ ਲਿੱਪੇ।
43ਪਰ ਜੇਕਰ ਪੱਥਰਾਂ ਨੂੰ ਕੱਢਣ ਅਤੇ ਘਰ ਨੂੰ ਛਿੱਲਣ ਅਤੇ ਲਿੱਪਣ ਤੋਂ ਬਾਅਦ ਉਹ ਰੋਗ ਘਰ ਵਿੱਚ ਫੇਰ ਫੁੱਟ ਨਿੱਕਲੇ,
44ਤਾਂ ਜਾਜਕ ਆ ਕੇ ਵੇਖੇ ਅਤੇ ਵੇਖੋ, ਜੇਕਰ ਉਹ ਰੋਗ ਘਰ ਵਿੱਚ ਫੈਲ ਗਿਆ ਹੋਵੇ, ਤਾਂ ਉਹ ਘਰ ਵਿੱਚ ਫੈਲਣ ਵਾਲਾ ਕੋੜ੍ਹ ਹੈ ਅਤੇ ਉਹ ਅਸ਼ੁੱਧ ਹੈ।
45ਉਹ ਉਸ ਘਰ ਨੂੰ ਢਾਹ ਦੇਵੇ ਅਤੇ ਉਸ ਦੇ ਪੱਥਰ, ਲੱਕੜੀਆਂ ਅਤੇ ਸਾਰੇ ਚੂਨੇ ਨੂੰ ਸ਼ਹਿਰ ਤੋਂ ਬਾਹਰ ਜਾ ਕੇ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟਵਾ ਦੇਵੇ।

Read ਲੇਵੀਆਂ 14ਲੇਵੀਆਂ 14
Compare ਲੇਵੀਆਂ 14:22-45ਲੇਵੀਆਂ 14:22-45