7ਓਹ ਵਗਦੇ ਪਾਣੀ ਵਾਂਗੂੰ ਵਹਿ ਜਾਣ, ਜਦ ਓਹ ਆਪਣੇ ਤੀਰਾਂ ਦਾ ਨਿਸ਼ਾਨਾ ਮਾਰੇ ਤਾਂ ਓਹ, ਜਾਣੋ, ਟੋਟੇ-ਟੋਟੇ ਹੋ ਜਾਣ!
8ਓਹ ਘੋਗੇ ਵਾਂਗੂੰ ਹੋਣ ਜੋ ਗਲ਼ ਕੇ ਜਾਂਦਾ ਰਹਿੰਦਾ ਹੈ, ਓਹ ਇਸਤ੍ਰੀ ਦੇ ਗਰਭਪਾਤ ਵਾਂਗੂੰ ਹੋਣ ਜਿਸ ਸੂਰਜ ਨਹੀਂ ਵੇਖਿਆ!
9ਇਸ ਤੋਂ ਅੱਗੇ ਜੋ ਤੁਹਾਡੀਆਂ ਦੇਗਾਂ ਛਾਪਿਆਂ ਨਾਲ ਤੱਤੀਆਂ ਹੋਣ, ਉਹ ਜਲੇ, ਅਣਜਲੇ, ਦੋਹਾਂ ਨੂੰ ਵਾਵਰੋਲੇ ਨਾਲ ਉਡਾ ਦੇਵੇਗਾ।
10ਧਰਮੀ ਇਹ ਬਦਲਾ ਵੇਖ ਕੇ ਅਨੰਦ ਹੋਵੇਗਾ, ਉਹ ਦੁਸ਼ਟਾਂ ਦੇ ਲਹੂ ਵਿੱਚ ਆਪਣੇ ਪੈਰ ਧੋਵੇਗਾ।