Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਸਰੇਸ਼ਟ ਗੀਤ - ਸਰੇਸ਼ਟ ਗੀਤ 5

ਸਰੇਸ਼ਟ ਗੀਤ 5:1-7

Help us?
Click on verse(s) to share them!
1ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਮੈਂ ਆਪਣੇ ਬਾਗ਼ ਵਿੱਚ ਆਇਆ ਹਾਂ, ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਮੇਤ ਇਕੱਠਾ ਕਰ ਲਿਆ ਹੈ, ਮੈਂ ਸ਼ਹਿਦ ਸਮੇਤ ਆਪਣਾ ਛੱਤਾ ਖਾ ਲਿਆ ਹੈ, ਮੈਂ ਆਪਣੀ ਮਧ ਦੁੱਧ ਸਮੇਤ ਪੀ ਲਈ ਹੈ। ਸਹੇਲੀਆਂ ਸਾਥੀਓ, ਖਾਓ! ਪਿਆਰਿਓ, ਪੀਓ, ਰੱਜ ਕੇ ਪੀਓ!
2ਮੈਂ ਸੁੱਤੀ ਹੋਈ ਸੀ ਪਰ ਮੇਰਾ ਮਨ ਜਾਗਦਾ ਸੀ, ਇਹ ਮੇਰੇ ਬਾਲਮ ਦੀ ਅਵਾਜ਼ ਹੈ ਜਿਹੜਾ ਖੜਕਾਉਂਦਾ ਹੈ, “ਹੇ ਮੇਰੀ ਪਿਆਰੀ, ਮੇਰੀ ਪ੍ਰੀਤਮਾ, ਮੇਰੀ ਕਬੂਤਰੀ, ਮੇਰੀ ਨਿਰਮਲ, ਮੇਰੇ ਲਈ ਬੂਹਾ ਖੋਲ੍ਹ! ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ, ਮੇਰੀਆਂ ਲਟਾਂ ਰਾਤ ਦੀਆਂ ਬੂੰਦਾਂ ਨਾਲ ਭਿੱਜੀਆਂ ਹੋਈਆਂ ਹਨ।”
3ਮੈਂ ਆਪਣਾ ਕੁੜਤਾ ਲਾਹ ਚੁੱਕੀ ਹਾਂ, ਮੈਂ ਉਹ ਨੂੰ ਕਿਵੇਂ ਪਾਵਾਂ? ਮੈਂ ਆਪਣੇ ਪੈਰ ਧੋ ਚੁੱਕੀ ਹਾਂ, ਮੈਂ ਉਨ੍ਹਾਂ ਨੂੰ ਮੈਲੇ ਕਿਵੇਂ ਕਰਾਂ?
4ਮੇਰੇ ਬਾਲਮ ਨੇ ਛੇਕ ਦੇ ਵਿੱਚੋਂ ਦੀ ਹੱਥ ਪਾਇਆ, ਮੇਰਾ ਦਿਲ ਉਹ ਦੇ ਕਾਰਨ ਉੱਛਲ ਪਿਆ!
5ਮੈਂ ਉੱਠੀ ਕਿ ਆਪਣੇ ਬਾਲਮ ਲਈ ਦਰਵਾਜ਼ਾ ਖੋਲ੍ਹਾਂ, ਮੇਰੇ ਹੱਥਾਂ ਤੋਂ ਗੰਧਰਸ ਅਤੇ ਮੇਰੀਆਂ ਉਂਗਲੀਆਂ ਤੋਂ ਵੀ ਪਤਲਾ ਗੰਧਰਸ ਬੂਹੇ ਦੇ ਕੁੰਡੇ ਉੱਤੇ ਚੋ ਪਿਆ।
6ਮੈਂ ਆਪਣੇ ਬਾਲਮ ਲਈ ਖੋਲ੍ਹਿਆ ਪਰ ਮੇਰਾ ਬਾਲਮ ਮੁੜ ਕੇ ਚਲਾ ਗਿਆ ਸੀ, ਮੇਰਾ ਦਿਲ ਘਬਰਾ ਗਿਆ ਜਦ ਉਹ ਬੋਲਿਆ, ਮੈਂ ਉਹ ਨੂੰ ਭਾਲਿਆ ਪਰ ਉਹ ਲੱਭਾ ਨਾ, ਮੈਂ ਉਹ ਨੂੰ ਪੁਕਾਰਿਆ ਪਰ ਉਸ ਮੈਨੂੰ ਉੱਤਰ ਨਾ ਦਿੱਤਾ।
7ਪਹਿਰੇਦਾਰ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, ਉਨ੍ਹਾਂ ਨੇ ਮੈਨੂੰ ਮਾਰਿਆ ਤੇ ਜ਼ਖ਼ਮੀ ਕਰ ਸੁੱਟਿਆ, ਸ਼ਹਿਰ ਪਨਾਹ ਦੇ ਪਹਿਰੇਦਾਰਾਂ ਨੇ ਮੇਰੀ ਚਾਦਰ ਮੇਰੇ ਉੱਤੋਂ ਲਾਹ ਲਈ।

Read ਸਰੇਸ਼ਟ ਗੀਤ 5ਸਰੇਸ਼ਟ ਗੀਤ 5
Compare ਸਰੇਸ਼ਟ ਗੀਤ 5:1-7ਸਰੇਸ਼ਟ ਗੀਤ 5:1-7