Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 19

ਲੇਵੀਆਂ 19:4-8

Help us?
Click on verse(s) to share them!
4ਤੁਸੀਂ ਮੂਰਤਾਂ ਵੱਲ ਨਾ ਮੁੜਨਾ ਅਤੇ ਨਾ ਹੀ ਆਪਣੇ ਲਈ ਮੂਰਤਾਂ ਢਾਲ਼ ਕੇ ਬਣਾਉਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
5ਜਦ ਤੁਸੀਂ ਯਹੋਵਾਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਓ, ਤਾਂ ਤੁਸੀਂ ਅਜਿਹੀ ਭੇਟ ਚੜ੍ਹਾਉਣਾ ਜਿਸ ਨੂੰ ਮੈਂ ਸਵੀਕਾਰ ਕਰਾਂ।
6ਜਿਸ ਦਿਨ ਤੁਸੀਂ ਬਲੀ ਚੜ੍ਹਾਓ, ਉਸ ਦਾ ਮਾਸ ਉਸੇ ਦਿਨ ਅਤੇ ਦੂਜੇ ਦਿਨ ਵੀ ਖਾਓ ਪਰ ਜੋ ਕੁਝ ਤੀਜੇ ਦਿਨ ਤੱਕ ਬਚਿਆ ਰਹੇ, ਉਹ ਅੱਗ ਵਿੱਚ ਸਾੜਿਆ ਜਾਵੇ।
7ਜੇਕਰ ਉਸ ਵਿੱਚੋਂ ਕੁਝ ਤੀਜੇ ਦਿਨ ਵੀ ਖਾਧਾ ਜਾਵੇ ਤਾਂ ਉਹ ਘਿਣਾਉਣਾ ਹੈ ਅਤੇ ਸਵੀਕਾਰ ਨਹੀਂ ਕੀਤਾ ਜਾਵੇਗਾ।
8ਇਸ ਲਈ ਜਿਹੜਾ ਉਸ ਨੂੰ ਖਾਵੇ, ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇਗਾ, ਕਿਉਂ ਜੋ ਉਸ ਨੇ ਯਹੋਵਾਹ ਦੀ ਪਵਿੱਤਰ ਵਸਤੂ ਨੂੰ ਭਰਿਸ਼ਟ ਕੀਤਾ ਹੈ, ਅਤੇ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

Read ਲੇਵੀਆਂ 19ਲੇਵੀਆਂ 19
Compare ਲੇਵੀਆਂ 19:4-8ਲੇਵੀਆਂ 19:4-8