1ਤਦ ਯਹੋਵਾਹ ਮੂਸਾ ਅਤੇ ਹਾਰੂਨ ਨਾਲ ਇਹ ਆਖ ਕੇ ਬੋਲਿਆ,
2ਇਸਰਾਏਲੀਆਂ ਨੂੰ ਆਖੋ ਸਾਰੇ ਪਸ਼ੂਆਂ ਵਿੱਚੋਂ ਜਿਹੜੇ ਧਰਤੀ ਉੱਤੇ ਹਨ, ਉਨ੍ਹਾਂ ਵਿੱਚੋਂ ਤੁਸੀਂ ਜਿਹੜੇ ਪਸ਼ੂਆਂ ਦਾ ਮਾਸ ਖਾ ਸਕਦੇ ਹੋ, ਉਹ ਇਹ ਹਨ:
3ਪਸ਼ੂਆਂ ਵਿੱਚੋਂ ਜਿਨ੍ਹਾਂ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਹੋਣ ਅਤੇ ਜੁਗਾਲੀ ਕਰਦੇ ਹੋਣ, ਉਨ੍ਹਾਂ ਨੂੰ ਤੁਸੀਂ ਖਾ ਸਕਦੇ ਹੋ।
4ਪਰ ਉਨ੍ਹਾਂ ਪਸ਼ੂਆਂ ਵਿੱਚੋਂ ਜਿਹੜੇ ਜੁਗਾਲੀ ਕਰਦੇ ਹਨ, ਜਾਂ ਜਿਨ੍ਹਾਂ ਦੇ ਖੁਰ ਪਾਟੇ ਹੋਏ ਹਨ, ਇਨ੍ਹਾਂ ਪਸ਼ੂਆਂ ਨੂੰ ਤੁਸੀਂ ਨਾ ਖਾਣਾ, ਜਿਵੇਂ ਊਠ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ,
5ਅਤੇ ਪਹਾੜੀ ਚੂਹਾ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ,
6ਅਤੇ ਖਰਗੋਸ਼ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ,
7ਅਤੇ ਸੂਰ ਭਾਵੇਂ ਉਸ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਤਾਂ ਹਨ, ਪਰ ਉਹ ਜੁਗਾਲੀ ਨਹੀਂ ਕਰਦਾ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ।
8ਇਨ੍ਹਾਂ ਦੇ ਮਾਸ ਨੂੰ ਤੁਸੀਂ ਨਾ ਖਾਣਾ ਅਤੇ ਨਾ ਹੀ ਉਨ੍ਹਾਂ ਦੀ ਲੋਥ ਨੂੰ ਛੂਹਣਾ, ਕਿਉਂ ਜੋ ਇਹ ਤੁਹਾਡੇ ਲਈ ਅਸ਼ੁੱਧ ਹਨ।
9ਜਿੰਨ੍ਹੇ ਜਲ-ਜੰਤੂ ਹਨ, ਉਨ੍ਹਾਂ ਵਿੱਚੋਂ ਤੁਸੀਂ ਇਨ੍ਹਾਂ ਨੂੰ ਖਾ ਸਕਦੇ ਹੋ, ਅਰਥਾਤ ਸਮੁੰਦਰ ਅਤੇ ਨਦੀਆਂ ਵਿੱਚ ਰਹਿਣ ਵਾਲੇ ਜੀਵਾਂ ਵਿੱਚੋਂ ਜਿਨ੍ਹਾਂ ਦੇ ਖੰਭ ਅਤੇ ਚਾਨੇ ਹੋਣ।
10ਅਤੇ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਵਿੱਚੋਂ ਜਿਹੜੇ ਸਮੁੰਦਰ ਅਤੇ ਨਦੀਆਂ ਵਿੱਚ ਚਲਦੇ ਹਨ, ਪਰ ਉਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਉਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ।
11ਇਨ੍ਹਾਂ ਸਾਰਿਆਂ ਨੂੰ ਤੁਸੀਂ ਘਿਣਾਉਣੇ ਸਮਝੋ, ਤੁਸੀਂ ਉਨ੍ਹਾਂ ਦਾ ਮਾਸ ਨਾ ਖਾਣਾ ਸਗੋਂ ਉਨ੍ਹਾਂ ਦੀ ਲੋਥ ਨੂੰ ਵੀ ਅਸ਼ੁੱਧ ਜਾਣੋ।
12ਪਾਣੀਆਂ ਵਿੱਚ ਰਹਿਣ ਵਾਲੇ ਜਿਹੜੇ ਜੀਵਾਂ ਦੇ ਖੰਭ ਅਤੇ ਚਾਨੇ ਨਾ ਹੋਣ, ਉਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ।
13ਪੰਛੀਆਂ ਵਿੱਚੋਂ ਜਿਹੜੇ ਤੁਹਾਡੇ ਲਈ ਅਸ਼ੁੱਧ ਹਨ, ਉਹ ਇਹ ਹਨ, ਇਹ ਨਾ ਖਾਧੇ ਜਾਣ ਕਿਉਂ ਜੋ ਇਹ ਘਿਣਾਉਣੇ ਹਨ ਅਰਥਾਤ ਉਕਾਬ, ਗਿੱਧ, ਮੱਛੀ ਮਾਰ,
14ਇੱਲ, ਗਿਰਝ ਆਪਣੀ ਪ੍ਰਜਾਤੀ ਅਨੁਸਾਰ,
15ਸਭ ਪ੍ਰਕਾਰ ਦੇ ਕਾਂ ਆਪਣੀ ਪ੍ਰਜਾਤੀ ਅਨੁਸਾਰ,
16ਸ਼ੁਤਰਮੁਰਗ, ਬਿਲ ਬਤੌਰੀ, ਕੋਇਲ ਅਤੇ ਬਾਜ਼ ਆਪਣੀ ਪ੍ਰਜਾਤੀ ਅਨੁਸਾਰ,
17ਚੁਗਲ, ਜਲਕਾਊਂ, ਵੱਡਾ ਉੱਲੂ,