Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਰਸੂਲਾਂ ਦੇ ਕਰਤੱਬ - ਰਸੂਲਾਂ ਦੇ ਕਰਤੱਬ 23

ਰਸੂਲਾਂ ਦੇ ਕਰਤੱਬ 23:23-33

Help us?
Click on verse(s) to share them!
23ਅਤੇ ਉਸ ਨੇ ਸੂਬੇਦਾਰਾਂ ਵਿੱਚੋਂ ਦੋ ਜਣਿਆਂ ਨੂੰ ਸੱਦ ਕੇ ਕਿਹਾ ਕਿ ਦੋ ਸੌ ਸਿਪਾਹੀ ਕੈਸਰਿਯਾ ਨੂੰ ਜਾਣ ਲਈ ਅਤੇ ਸੱਤਰ ਘੋੜ ਸਵਾਰ ਅਤੇ ਦੋ ਸੌ ਭਾਲੇ ਚੁਕੀ ਸਿਪਾਹੀਆਂ ਨੂੰ ਤਿਆਰ ਕਰ ਰੱਖੋ।
24ਅਤੇ ਸਵਾਰੀ ਹਾਜ਼ਰ ਕਰੋ ਜੋ ਉਹ ਪੌਲੁਸ ਨੂੰ ਚੜ੍ਹਾ ਕੇ ਫ਼ੇਲਿਕਸ ਹਾਕਮ ਦੇ ਕੋਲ ਸੁਰਖਿਅਤ ਪਹੁੰਚਾ ਦੇਣ।
25ਫੇਰ ਉਸ ਨੇ ਇਸ ਪਰਕਾਰ ਦੀ ਚਿੱਠੀ ਲਿਖੀ,
26ਕਲੌਦਿਯੁਸ ਲੁਸਿਯਸ ਦੇ ਹਾਕਮ ਫ਼ੇਲਿਕਸ ਬਹਾਦੁਰ ਨੂੰ ਪਰਨਾਮ।
27ਇਸ ਆਦਮੀ ਨੂੰ ਜਦੋਂ ਯਹੂਦੀ ਲੋਕਾਂ ਨੇ ਫੜ੍ਹ ਕੇ ਮਾਰ ਸੁੱਟਣ ਉੱਤੇ ਲੱਕ ਬੰਨ੍ਹਿਆ ਤਾਂ ਮੈਂ ਇਹ ਪਤਾ ਕਰ ਕੇ ਕਿ ਉਹ ਰੋਮੀ ਹੈ, ਸਿਪਾਹੀਆਂ ਦੇ ਨਾਲ ਜਾ ਕੇ ਇਹ ਨੂੰ ਛੁਡਾ ਲਿਆਇਆ।
28ਅਤੇ ਜਦੋਂ ਮੈਂ ਇਹ ਪਤਾ ਕਰਨਾ ਚਾਹਿਆ ਕਿ ਉਨ੍ਹਾਂ ਕਿਸ ਕਾਰਨ ਇਸ ਉੱਤੇ ਦੋਸ਼ ਲਾਇਆ ਤਾਂ ਉਨ੍ਹਾਂ ਦੀ ਸਭਾ ਵਿੱਚ ਇਹ ਨੂੰ ਲੈ ਗਿਆ।
29ਸੋ ਮੈਨੂੰ ਪਤਾ ਲੱਗ ਗਿਆ ਜੋ ਉਨ੍ਹਾਂ ਦੀ ਬਿਵਸਥਾ ਦੇ ਝਗੜਿਆਂ ਬਾਰੇ ਇਸ ਉੱਤੇ ਦੋਸ਼ ਲਾਇਆ, ਪਰ ਕੋਈ ਇਹੋ ਜਿਹਾ ਦੋਸ਼ ਨਹੀਂ ਸੀ ਜੋ ਉਹ ਦੇ ਕਤਲ ਜਾਂ ਕੈਦ ਦਾ ਕਾਰਨ ਹੋਵੇ।
30ਜਦੋਂ ਮੈਨੂੰ ਪਤਾ ਲੱਗਾ ਜੋ ਉਹ ਇਸ ਆਦਮੀ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਹਨ, ਤਾਂ ਮੈਂ ਤੁਰੰਤ ਇਹ ਨੂੰ ਤੁਹਾਡੇ ਕੋਲ ਭੇਜ ਦਿੱਤਾ ਅਤੇ ਇਹ ਦੇ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਵੀ ਹੁਕਮ ਕੀਤਾ ਜੋ ਤੁਹਾਡੇ ਅੱਗੇ ਇਹ ਦੇ ਉੱਤੇ ਦੋਸ਼ ਲਾਉਣ।
31ਉਪਰੰਤ ਸਿਪਾਹੀਆਂ ਨੇ ਹੁਕਮ ਅਨੁਸਾਰ ਪੌਲੁਸ ਨੂੰ ਲੈ ਕੇ ਰਾਤੋ ਰਾਤ ਅੰਤਿਪਤ੍ਰਿਸ ਵਿੱਚ ਪਹੁੰਚਾਇਆ।
32ਪਰ ਅਗਲੇ ਦਿਨ ਘੋੜ ਸਵਾਰਾਂ ਨੂੰ ਉਹ ਦੇ ਨਾਲ ਜਾਣ ਲਈ ਛੱਡ ਕੇ ਉਹ ਆਪ ਕਿਲੇ ਨੂੰ ਮੁੜੇ।
33ਸੋ ਉਨ੍ਹਾਂ ਨੇ ਕੈਸਰਿਯਾ ਵਿੱਚ ਆ ਕੇ ਹਾਕਮ ਨੂੰ ਚਿੱਠੀ ਦਿੱਤੀ ਅਤੇ ਪੌਲੁਸ ਨੂੰ ਵੀ ਉਹ ਦੇ ਅੱਗੇ ਹਾਜ਼ਰ ਕੀਤਾ।

Read ਰਸੂਲਾਂ ਦੇ ਕਰਤੱਬ 23ਰਸੂਲਾਂ ਦੇ ਕਰਤੱਬ 23
Compare ਰਸੂਲਾਂ ਦੇ ਕਰਤੱਬ 23:23-33ਰਸੂਲਾਂ ਦੇ ਕਰਤੱਬ 23:23-33