Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਜ਼ਬੂਰ - ਜ਼ਬੂਰ 35

ਜ਼ਬੂਰ 35:16-28

Help us?
Click on verse(s) to share them!
16ਉਨ੍ਹਾਂ ਕਪਟੀਆਂ ਦੀ ਤਰ੍ਹਾਂ ਜਿਹੜੇ ਰੋਟੀ ਲਈ ਮਖ਼ੌਲ ਕਰਦੇ ਹਨ, ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ।
17ਹੇ ਪ੍ਰਭੂ, ਤੂੰ ਕਦੋਂ ਤੱਕ ਵੇਖਦਾ ਰਹੇਂਗਾ? ਮੇਰੀ ਜਾਨ ਨੂੰ ਉਹਨਾਂ ਦੇ ਵਿਗਾੜ ਤੋਂ, ਅਤੇ ਮੇਰੀ ਅਖਾਯਾ ਜ਼ਿੰਦਗੀ ਨੂੰ ਬੱਬਰ ਸ਼ੇਰਾਂ ਤੋਂ ਛੁਡਾ!
18ਮੈਂ ਮਹਾਂ-ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ।
19ਜਿਹੜੇ ਬੇਵਜ੍ਹਾ ਮੇਰੇ ਵੈਰੀ ਹਨ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇ, ਅਤੇ ਜਿਹੜੇ ਬਿਨ੍ਹਾਂ ਕਾਰਨ ਮੇਰੇ ਦੁਸ਼ਮਣ ਹਨ ਉਨ੍ਹਾਂ ਨੂੰ ਮੇਰੇ ਉੱਤੇ ਅੱਖ ਮਟਕਾਉਣ ਨਾ ਦੇ,
20ਕਿਉਂ ਜੋ ਓਹ ਸੁੱਖ-ਸਾਂਦ ਦੀ ਗੱਲ ਨਹੀਂ ਕਰਦੇ, ਸਗੋਂ ਜਿਹੜੇ ਦੇਸ ਵਿੱਚ ਆਰਾਮ ਨਾਲ ਵੱਸਦੇ ਹਨ, ਉਨ੍ਹਾਂ ਦੇ ਵਿਰੁੱਧ ਉਹ ਛਲ ਦੀਆਂ ਗੱਲਾਂ ਬਣਾਉਂਦੇ ਹਨ।
21ਉਨ੍ਹਾਂ ਨੇ ਮੇਰੇ ਉੱਤੇ ਆਪਣਾ ਮੂੰਹ ਖੋਲ੍ਹ ਕੇ ਆਖਿਆ, ਵਾਹ, ਵਾਹ! ਸਾਡੀਆਂ ਅੱਖੀਆਂ ਨੇ ਵੇਖ ਲਿਆ ਹੈ!
22ਹੇ ਯਹੋਵਾਹ, ਤੂੰ ਵੇਖ ਲਿਆ! ਚੁੱਪ ਨਾ ਕਰ, ਹੇ ਪ੍ਰਭੂ, ਮੈਥੋਂ ਦੂਰ ਨਾ ਰਹਿ!
23ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪ੍ਰਭੂ, ਮੇਰੇ ਨਿਆਂ ਲਈ ਉੱਠ, ਅਤੇ ਮੇਰੇ ਮੁਕੱਦਮੇ ਲਈ ਜਾਗ।
24ਹੇ ਯਹੋਵਾਹ ਮੇਰੇ ਪਰਮੇਸ਼ੁਰ, ਆਪਣੇ ਧਰਮ ਦੇ ਅਨੁਸਾਰ ਮੇਰਾ ਨਿਆਂ ਕਰ, ਅਤੇ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇ!
25ਉਹ ਆਪਣੇ ਮਨ ਵਿੱਚ ਇਹ ਨਾ ਕਹਿਣ, ਭਈ ਵਾਹ, ਅਸੀਂ ਇਹੋ ਚਾਹੁੰਦੇ ਹਾਂ! ਉਹ ਇਹ ਨਾ ਆਖਣ ਕਿ ਅਸੀਂ ਉਹ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ!
26ਜਿਹੜੇ ਮੇਰੇ ਨੁਕਸਾਨ ਦੇ ਕਾਰਨ ਅਨੰਦ ਹੁੰਦੇ ਹਨ, ਓਹ ਇਕੱਠੇ ਸ਼ਰਮਿੰਦੇ ਹੋਣ ਅਤੇ ਉਲਝ ਜਾਣ। ਜਿਹੜੇ ਮੇਰੇ ਵਿਰੁੱਧ ਆਪਣੀ ਵਡਿਆਈ ਕਰਦੇ ਹਨ, ਉਹ ਸ਼ਰਮਿੰਦਗੀ ਅਤੇ ਅਨਾਦਰ ਦਾ ਪਹਿਰਾਵਾ ਪਹਿਨਣ।
27ਜਿਹੜੇ ਮੇਰੇ ਧਰਮ ਤੋਂ ਪਰਸੰਨ ਹਨ ਓਹ ਜੈ-ਜੈਕਾਰ ਅਤੇ ਅਨੰਦ ਕਰਨ, ਉਹ ਸਦਾ ਆਖਦੇ ਜਾਣ ਜੋ ਯਹੋਵਾਹ ਦੀ ਵਡਿਆਈ ਹੋਵੇ, ਜਿਹੜਾ ਆਪਣੇ ਦਾਸ ਦੀ ਸੁੱਖ ਤੋਂ ਪਰਸੰਨ ਹੈ।
28ਤਦ ਮੇਰੀ ਜੀਭ ਤੇਰੇ ਧਰਮ ਦੀ ਚਰਚਾ ਕਰੇਗੀ, ਦਿਨ ਭਰ ਤੇਰੀ ਉਸਤਤ ਹੋਵੇਗੀ।

Read ਜ਼ਬੂਰ 35ਜ਼ਬੂਰ 35
Compare ਜ਼ਬੂਰ 35:16-28ਜ਼ਬੂਰ 35:16-28