17ਸੋ ਮੂਸਾ ਨੇ ਉਨ੍ਹਾਂ ਨੂੰ ਕਨਾਨ ਦੇਸ ਦਾ ਭੇਤ ਲੈਣ ਲਈ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ, ਇੱਧਰ ਦੱਖਣ ਵੱਲ ਉੱਪਰ ਨੂੰ ਜਾਓ ਅਤੇ ਪਰਬਤ ਉੱਤੇ ਚੜ੍ਹੋ।
18ਅਤੇ ਉਸ ਦੇਸ ਨੂੰ ਵੇਖੋ, ਕਿ ਉਹ ਕਿਸ ਤਰ੍ਹਾਂ ਦਾ ਹੈ ਅਤੇ ਉਹ ਲੋਕ ਜਿਹੜੇ ਉਸ ਵਿੱਚ ਵੱਸਦੇ ਹਨ ਤਕੜੇ ਹਨ ਜਾਂ ਕਮਜ਼ੋਰ ਹਨ ਅਤੇ ਥੋੜ੍ਹੇ ਹਨ ਜਾਂ ਬਹੁਤ ਸਾਰੇ ਹਨ।
19ਅਤੇ ਉਹ ਧਰਤੀ ਕਿਸ ਤਰ੍ਹਾਂ ਹੈ, ਜਿਹ ਦੇ ਵਿੱਚ ਉਹ ਵੱਸਦੇ ਹਨ, ਚੰਗੀ ਹੈ ਜਾਂ ਮਾੜੀ ਅਤੇ ਸ਼ਹਿਰ ਕਿਸ ਤਰ੍ਹਾਂ ਦੇ ਹਨ ਜਿਨ੍ਹਾਂ ਵਿੱਚ ਉਹ ਵੱਸਦੇ ਹਨ, ਤੰਬੂਆਂ ਵਾਲੇ ਹਨ ਜਾਂ ਗੜ੍ਹਾਂ ਵਾਲੇ ਹਨ।
20ਅਤੇ ਧਰਤੀ ਕਿਹੋ ਜਿਹੀ ਹੈ, ਫ਼ਲਦਾਰ ਜਾਂ ਬੰਜਰ ਅਤੇ ਉਹ ਦੇ ਵਿੱਚ ਰੁੱਖ ਹਨ ਕਿ ਨਹੀਂ। ਤੁਸੀਂ ਤਕੜੇ ਹੋਵੋ ਅਤੇ ਉਸ ਧਰਤੀ ਦੇ ਫ਼ਲ ਤੋਂ ਕੁਝ ਲੈ ਕੇ ਆਇਓ ਕਿਉਂ ਜੋ ਉਹ ਮੌਸਮ ਪਹਿਲੀ ਪੱਕੀ ਦਾਖ਼ ਦਾ ਸੀ।
21ਸੋ ਉਨ੍ਹਾਂ ਉੱਪਰ ਜਾ ਕੇ ਦੇਸ ਦੀ ਖ਼ੋਜ ਕੀਤੀ ਜੋ ਸੀਨ ਦੀ ਉਜਾੜ ਤੋਂ ਰਹੋਬ ਤੱਕ ਜਿਹੜਾ ਹਮਾਥ ਦੇ ਰਾਹ ਉੱਤੇ ਹੈ।