1ਰਾਤ ਨੂੰ ਮੈਂ ਆਪਣੇ ਪਲੰਗ ਉੱਤੇ, ਆਪਣੇ ਪ੍ਰਾਣ ਪਿਆਰੇ ਨੂੰ ਭਾਲਿਆ, ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਨਹੀਂ ਮਿਲਿਆ।
2ਮੈਂ ਹੁਣ ਉੱਠਾਂਗੀ, ਮੈਂ ਸ਼ਹਿਰ ਵਿੱਚ ਐਧਰ ਉੱਧਰ ਫਿਰਾਂਗੀ, ਮੈਂ ਗਲੀਆਂ ਵਿੱਚ ਅਤੇ ਚੌਕਾਂ ਵਿੱਚ ਆਪਣੇ ਪ੍ਰਾਣ ਪਿਆਰੇ ਨੂੰ ਭਾਲਾਂਗੀ। ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਨਹੀਂ ਮਿਲਿਆ।
3ਰਾਖੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, “ਕੀ ਤੁਸੀਂ ਮੇਰੇ ਪ੍ਰਾਣ ਪਿਆਰੇ ਨੂੰ ਵੇਖਿਆ ਹੈ?”
4ਮੈਂ ਉਨ੍ਹਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ ਕਿ ਮੈਂ ਆਪਣੇ ਪ੍ਰਾਣ ਪਿਆਰੇ ਨੂੰ ਲੱਭ ਲਿਆ। ਮੈਂ ਉਹ ਨੂੰ ਫੜ੍ਹ ਲਿਆ ਅਤੇ ਛੱਡਿਆ ਨਾ, ਜਦ ਤੱਕ ਮੈਂ ਉਹ ਨੂੰ ਆਪਣੀ ਮਾਂ ਦੇ ਘਰ ਆਪਣੇ ਜਣਨੀ ਦੀ ਕੋਠਰੀ ਵਿੱਚ ਨਾ ਲੈ ਗਈ।
5ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੱਕ ਉਸ ਨੂੰ ਆਪ ਨਾ ਭਾਵੇ!