12ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।
13ਤੂੰ ਸ਼ੇਰ ਅਤੇ ਸੱਪ ਨੂੰ ਮਿੱਧੇਂਗਾ, ਤੂੰ ਜੁਆਨ ਸ਼ੇਰ ਅਤੇ ਨਾਗ ਨੂੰ ਲਤਾੜੇਂਗਾ।
14ਉਸ ਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ, ਸੋ ਮੈਂ ਉਹ ਨੂੰ ਛੁਡਾਵਾਂਗਾ, ਮੈਂ ਉਹ ਨੂੰ ਉੱਚਾ ਕਰਾਂਗਾ, ਉਹ ਨੇ ਮੇਰਾ ਨਾਮ ਜੋ ਜਾਣਿਆ ਹੈ।
15ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, ਦੁੱਖ ਵਿੱਚ ਮੈਂ ਉਹ ਦੇ ਅੰਗ-ਸੰਗ ਹੋਵਾਂਗਾ, ਮੈਂ ਉਹ ਨੂੰ ਛੁਡਾਵਾਂਗਾ ਅਤੇ ਉਹ ਨੂੰ ਆਦਰ ਦਿਆਂਗਾ,