15ਮੈਂ ਜਵਾਨੀ ਤੋਂ ਦੁਖੀਆ ਅਤੇ ਮਰਨਾਊ ਰਿਹਾ ਹਾਂ, ਮੈਂ ਤੇਰੇ ਡਰ ਨੂੰ ਸਹਿ ਕੇ ਘਬਰਾ ਜਾਂਦਾ ਹਾਂ।
16ਤੇਰਾ ਤੇਜ ਗੁੱਸਾ ਮੇਰੇ ਉੱਤੋਂ ਦੀ ਲੰਘਿਆ, ਤੇਰੇ ਹੌਲ ਨੇ ਮੈਨੂੰ ਮੁਕਾ ਦਿੱਤਾ।
17ਉਨ੍ਹਾਂ ਨੇ ਪਾਣੀ ਵਾਂਗੂੰ ਮੈਨੂੰ ਸਾਰਾ ਦਿਨ ਘੇਰ ਛੱਡਿਆ ਹੈ, ਉਨ੍ਹਾਂ ਨੇ ਮੈਨੂੰ ਉੱਕਾ ਹੀ ਡੱਕ ਰੱਖਿਆ ਹੈ।
18ਤੂੰ ਪ੍ਰੇਮੀ ਅਤੇ ਮਿੱਤਰ ਮੈਥੋਂ ਦੂਰ ਕਰ ਦਿੱਤੇ ਹਨ, ਅਤੇ ਮੇਰੇ ਜਾਣ-ਪਛਾਣ ਅਨ੍ਹੇਰ ਵਿੱਚ!।