Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਜ਼ਬੂਰ - ਜ਼ਬੂਰ 74

ਜ਼ਬੂਰ 74:11-21

Help us?
Click on verse(s) to share them!
11ਤੂੰ ਆਪਣਾ ਹੱਥ, ਆਪਣਾ ਸੱਜਾ ਹੱਥ ਕਿਉਂ ਰੋਕ ਰੱਖਦਾ ਹੈਂ? ਉਹ ਨੂੰ ਆਪਣੀ ਬਗਲ ਵਿੱਚੋਂ ਕੱਢ ਕੇ ਉਨ੍ਹਾਂ ਦਾ ਅੰਤ ਕਰ!
12ਪਰ ਪਰਮੇਸ਼ੁਰ ਪ੍ਰਾਚੀਨ ਕਾਲ ਤੋਂ ਮੇਰਾ ਪਾਤਸ਼ਾਹ ਹੈ, ਉਹ ਧਰਤੀ ਉੱਤੇ ਛੁਟਕਾਰੇ ਦੇ ਕੰਮ ਕਰਦਾ ਆਇਆ ਹੈ।
13ਤੂੰ ਆਪਣੀ ਸਮਰੱਥਾ ਨਾਲ ਸਮੁੰਦਰ ਨੂੰ ਪਾੜਿਆ ਹੈ, ਪਾਣੀ ਵਿੱਚ ਜਲ ਜੰਤੂਆਂ ਦੇ ਸਿਰ ਤੂੰ ਭੰਨ ਸੁੱਟੇ।
14ਤੂੰ ਵੱਡੇ ਸੱਪਾਂ ਦੇ ਸਿਰਾਂ ਨੂੰ ਫ਼ੇਹ ਸੁੱਟਿਆ, ਤੂੰ ਉਹ ਜੰਗਲੀ ਜਾਨਵਰਾਂ ਨੂੰ ਖੁਆਇਆ।
15ਤੂੰ ਸੋਤਾ ਅਤੇ ਨਦੀ ਖੋਲ੍ਹੀ, ਤੂੰ ਬਾਰਾਂ ਮਾਸੀ ਦਰਿਆਵਾਂ ਨੂੰ ਸੁਕਾ ਦਿੱਤਾ।
16ਦਿਨ ਤੇਰਾ ਅਤੇ ਰਾਤ ਵੀ ਤੇਰੀ ਹੈ, ਤੂੰ ਉਜਾਲੇ ਅਤੇ ਸੂਰਜ ਨੂੰ ਕਾਇਮ ਰੱਖਿਆ ਹੈ।
17ਤੂੰ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਠਹਿਰਾਇਆ ਹੈ, ਗਰਮੀ ਅਤੇ ਸਿਆਲ ਨੂੰ ਤੂੰ ਹੀ ਬਣਾਇਆ ਹੈ।
18ਹੇ ਯਹੋਵਾਹ, ਤੂੰ ਇਹ ਨੂੰ ਚੇਤੇ ਰੱਖ ਕਿ ਵੈਰੀ ਨੇ ਨਿੰਦਿਆ ਕੀਤੀ, ਅਤੇ ਮੂਰਖ ਲੋਕਾਂ ਨੇ ਤੇਰੇ ਨਾਮ ਉੱਤੇ ਕੁਫ਼ਰ ਬਕਿਆ ਹੈ!
19ਆਪਣੀ ਘੁੱਗੀ ਦੇ ਪ੍ਰਾਣਾਂ ਨੂੰ ਜੰਗਲੀ ਚੌਪਾਏ ਦੇ ਵੱਸ ਵਿੱਚ ਨਾ ਕਰ, ਆਪਣੇ ਮਸਕੀਨਾਂ ਦੀ ਜਾਨ ਨੂੰ ਸਦਾ ਤੱਕ ਨਾ ਵਿਸਾਰ!
20ਆਪਣੇ ਨੇਮ ਵੱਲ ਧਿਆਨ ਰੱਖ, ਕਿਉਂ ਜੋ ਧਰਤੀ ਦੇ ਅਨ੍ਹੇਰੇ ਥਾਂ ਅਨ੍ਹੇਰ ਦਿਆਂ ਨਿਵਾਸਾਂ ਨਾਲ ਭਰੇ ਪਏ ਹਨ!
21ਸਤਾਏ ਹੋਏ ਨੂੰ ਲੱਜਿਆਵਾਨ ਹੋ ਕੇ ਮੁੜਨਾ ਨਾ ਪਵੇ, ਮਸਕੀਨ ਅਤੇ ਕੰਗਾਲ ਤੇਰੇ ਨਾਮ ਦੀ ਉਸਤਤ ਕਰਨ।

Read ਜ਼ਬੂਰ 74ਜ਼ਬੂਰ 74
Compare ਜ਼ਬੂਰ 74:11-21ਜ਼ਬੂਰ 74:11-21