1ਗੀਤ। ਭਜਨ। ਕੋਰਹ ਵੰਸ਼ੀਆਂ ਦਾ। ਯਹੋਵਾਹ ਮਹਾਨ ਹੈ ਅਤੇ ਅੱਤ ਉਸਤਤ ਦੇ ਜੋਗ ਹੈ, ਸਾਡੇ ਪਰਮੇਸ਼ੁਰ ਦੇ ਨਗਰ ਵਿੱਚ ਉਹ ਦੇ ਪਰਬਤ ਉੱਤੇ!
2ਉਚਿਆਈ ਕਰਕੇ ਸੁੰਦਰ, ਸਾਰੀ ਧਰਤੀ ਦੀ ਖੁਸ਼ੀ, ਸੀਯੋਨ ਪਰਬਤ ਹੈ ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ।
3ਪਰਮੇਸ਼ੁਰ ਨੇ ਉਹ ਦੇ ਮਹਿਲਾਂ ਵਿੱਚ ਇੱਕ ਉੱਚਾ ਗੜ੍ਹ ਹੋ ਕੇ ਆਪਣੇ ਆਪ ਨੂੰ ਪਰਗਟ ਕੀਤਾ।