1ਦਾਊਦ ਦਾ ਭਜਨ। ਹੇ ਪਰਮੇਸ਼ੁਰ ਦੇ ਪੁੱਤਰੋ, ਮਹਿਮਾ ਅਤੇ ਸਮਰੱਥਾ ਯਹੋਵਾਹ ਦੀ ਮੰਨੋ।
2ਮਹਿਮਾ ਯਹੋਵਾਹ ਦੇ ਨਾਮ ਦੀ ਮੰਨੋ, ਪਵਿੱਤਰ ਬਸਤਰ ਵਿੱਚ ਯਹੋਵਾਹ ਨੂੰ ਮੱਥਾ ਟੇਕੋ।
3ਯਹੋਵਾਹ ਦੀ ਅਵਾਜ਼ ਪਾਣੀਆਂ ਉੱਤੇ ਹੈ, ਜਲਾਲ ਦਾ ਪਰਮੇਸ਼ੁਰ ਗਰਜਦਾ ਹੈ, ਯਹੋਵਾਹ ਵੱਡੇ ਪਾਣੀਆਂ ਉੱਤੇ ਗਰਜਦਾ ਹੈ।
4ਯਹੋਵਾਹ ਦੀ ਅਵਾਜ਼ ਜ਼ੋਰ ਵਾਲੀ ਹੈ, ਯਹੋਵਾਹ ਦੀ ਅਵਾਜ਼ ਸ਼ਾਨਦਾਰ ਹੈ।
5ਯਹੋਵਾਹ ਦੀ ਅਵਾਜ਼ ਦਿਆਰਾਂ ਨੂੰ ਤੋੜਦੀ ਹੈ, ਸਗੋਂ ਯਹੋਵਾਹ ਲਬਾਨੋਨ ਦੇ ਦਿਆਰਾਂ ਨੂੰ ਤੋੜ ਸੁੱਟਦਾ ਹੈ!