2ਜਿਹੜੇ ਆਪਣੇ ਦਿਲਾਂ ਵਿੱਚ ਬੁਰੇ ਉਪੱਦਰ ਸੋਚਦੇ ਹਨ, ਅਤੇ ਸਾਰਾ ਦਿਨ ਲੜਾਈਆਂ ਛੇੜਦੇ ਹਨ!
3ਉਨ੍ਹਾਂ ਨੇ ਨਾਗ ਵਾਂਗੂੰ ਆਪਣੀਆਂ ਜੀਭਾਂ ਨੂੰ ਤਿੱਖਿਆਂ ਕੀਤਾ, ਸੱਪਾਂ ਦੀ ਵਿੱਸ ਉਨ੍ਹਾਂ ਦੇ ਬੁੱਲ੍ਹਾਂ ਦੇ ਹੇਠ ਹੈ!।
4ਹੇ ਯਹੋਵਾਹ, ਦੁਸ਼ਟ ਦੇ ਹੱਥੋਂ ਮੈਨੂੰ ਸਾਂਭ, ਜ਼ਾਲਮ ਮਨੁੱਖ ਤੋਂ ਮੇਰੀ ਰਾਖੀ ਕਰ, ਜਿਨ੍ਹਾਂ ਨੇ ਮੇਰੇ ਪੈਰਾਂ ਦੇ ਔਕੜਨ ਦੀ ਜੁਗਤੀ ਕੀਤੀ!
5ਹੰਕਾਰੀਆਂ ਨੇ ਮੇਰੇ ਲਈ ਫੰਦਾ ਤੇ ਰੱਸੀਆਂ ਲੁਕਾ ਛੱਡੀਆਂ ਹਨ, ਉਨ੍ਹਾਂ ਨੇ ਰਾਹ ਦੇ ਲਾਗੇ ਜਾਲ਼ ਵਿਛਾਇਆ, ਉਨ੍ਹਾਂ ਨੇ ਮੇਰੇ ਲਈ ਫੰਦੇ ਲਾਏ ਹਨ। ਸਲਹ।
6ਮੈਂ ਯਹੋਵਾਹ ਨੂੰ ਆਖਿਆ, ਤੂੰ ਮੇਰਾ ਪਰਮੇਸ਼ੁਰ ਹੈਂ, ਹੇ ਯਹੋਵਾਹ, ਮੇਰੀਆਂ ਅਰਜੋਈਆਂ ਦੀ ਅਵਾਜ਼ ਉੱਤੇ ਕੰਨ ਲਾ!
7ਹੇ ਪ੍ਰਭੂ, ਮੇਰੇ ਬਲਵਾਨ ਬਚਾਓ, ਰਣ ਦੇ ਦਿਨ ਮੈਂ ਸਿਰ ਨੂੰ ਬਚਾਏ ਰੱਖਦਾ ਹੈ!