Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਗਿਣਤੀ - ਗਿਣਤੀ 18

ਗਿਣਤੀ 18:17-22

Help us?
Click on verse(s) to share them!
17ਪਰੰਤੂ ਗਊ ਦਾ ਪਹਿਲੌਠੇ, ਭੇਡ ਦੇ ਪਹਿਲੌਠੇ ਅਤੇ ਬੱਕਰੀ ਦੇ ਪਹਿਲੌਠੇ ਦਾ ਨਿਸਤਾਰੇ ਦਾ ਮੁੱਲ ਨਾ ਦੇਣਾ, ਉਹ ਪਵਿੱਤਰ ਹਨ। ਉਨ੍ਹਾਂ ਦਾ ਲਹੂ ਤੂੰ ਜਗਵੇਦੀ ਉੱਤੇ ਛਿੜਕੀਂ ਅਤੇ ਉਨ੍ਹਾਂ ਦੀ ਚਰਬੀ ਯਹੋਵਾਹ ਲਈ ਸੁਗੰਧਤਾ ਕਰਕੇ ਅੱਗ ਦੀ ਭੇਟ ਲਈ ਸਾੜ ਦੇਵੀਂ।
18ਉਨ੍ਹਾਂ ਦਾ ਮਾਸ ਤੇਰਾ ਹੋਵੇਗਾ ਜਿਵੇਂ ਹਿਲਾਈ ਹੋਈ ਛਾਤੀ ਅਤੇ ਸੱਜਾ ਪੱਟ ਤੇਰੇ ਹਨ।
19ਸਾਰੀਆਂ ਪਵਿੱਤਰ ਚੀਜ਼ਾਂ ਦੀਆਂ ਚੁੱਕਣ ਵਾਲੀਆਂ ਭੇਟਾਂ ਜਿਹੜੀਆਂ ਇਸਰਾਏਲੀ ਯਹੋਵਾਹ ਲਈ ਚੁੱਕਣ, ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਅਤੇ ਤੇਰੀਆਂ ਧੀਆਂ ਨੂੰ ਤੇਰੇ ਨਾਲ ਸਦਾ ਦੇ ਹੱਕ ਲਈ ਦਿੱਤੀਆਂ ਹਨ। ਇਹ ਲੂਣ ਦਾ ਸਦਾ ਦਾ ਨੇਮ ਯਹੋਵਾਹ ਅੱਗੇ ਤੇਰੇ ਲਈ ਅਤੇ ਤੇਰੀ ਅੰਸ ਲਈ ਹੋਵੇ।
20ਤਦ ਯਹੋਵਾਹ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਧਰਤੀ ਵਿੱਚ ਕੋਈ ਹਿੱਸਾ ਨਾ ਲਵੀਂ, ਨਾ ਉਨ੍ਹਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ। ਤੇਰਾ ਹਿੱਸਾ ਅਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹੀ ਹਾਂ।
21ਅਤੇ ਵੇਖੋ, ਲੇਵੀਆਂ ਲਈ ਮੈਂ ਇਸਰਾਏਲੀਆਂ ਦੇ ਸਾਰਿਆਂ ਦਸਵੰਧਾਂ ਨੂੰ ਉਨ੍ਹਾਂ ਦੇ ਵਿਰਸੇ ਵਿੱਚ, ਉਸ ਟਹਿਲ ਸੇਵਾ ਦੇ ਬਦਲੇ ਜਿਹੜੀ ਉਹ ਮੰਡਲੀ ਦੇ ਤੰਬੂ ਵਿੱਚ ਕਰਦੇ ਹਨ, ਦੇ ਦਿੱਤਾ ਹੈ।
22ਇਸ ਲਈ ਅੱਗੇ ਤੋਂ ਇਸਰਾਏਲੀ ਮੰਡਲੀ ਦੇ ਤੰਬੂ ਦੇ ਨੇੜੇ ਨਾ ਆਉਣ ਕਿਤੇ ਅਜਿਹਾ ਨਾ ਹੋਵੇ ਕਿ ਪਾਪ ਦਾ ਬੋਝ ਉਹਨਾਂ ਉੱਤੇ ਹੋਵੇ ਅਤੇ ਉਹ ਮਰ ਜਾਣ।

Read ਗਿਣਤੀ 18ਗਿਣਤੀ 18
Compare ਗਿਣਤੀ 18:17-22ਗਿਣਤੀ 18:17-22