1ਫੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਪਵਿੱਤਰ ਸਥਾਨ ਦੀ ਬੁਰਾਈ ਦਾ ਭਾਰ ਤੇਰੇ ਉੱਤੇ, ਤੇਰੇ ਪੁੱਤਰਾਂ ਉੱਤੇ ਅਤੇ ਤੇਰੇ ਪਿਤਾ ਦੇ ਪਰਿਵਾਰ ਉੱਤੇ ਹੋਵੇਗਾ ਅਤੇ ਤੇਰੀ ਜਾਜਕਾਈ ਦੀ ਬੁਰਾਈ ਦਾ ਭਾਰ ਵੀ ਤੇਰੇ ਨਾਲ, ਤੇਰੇ ਪੁੱਤਰਾਂ ਉੱਤੇ ਹੋਵੇਗਾ।
2ਅਤੇ ਲੇਵੀ ਦਾ ਗੋਤ ਅਰਥਾਤ ਤੇਰੇ ਪੁਰਖਿਆਂ ਦੇ ਗੋਤ ਵਾਲੇ ਜਿਹੜੇ ਤੇਰੇ ਭਰਾ ਹਨ ਉਹਨਾਂ ਨੂੰ ਵੀ ਆਪਣੇ ਨਾਲ ਲਿਆਇਆ ਕਰ ਅਤੇ ਉਹ ਤੇਰੇ ਨਾਲ ਮਿਲ ਜਾਣ ਅਤੇ ਉਹ ਤੇਰੀ ਟਹਿਲ ਸੇਵਾ ਕਰਿਆ ਕਰਨ, ਪਰ ਸਾਖੀ ਦੇ ਤੰਬੂ ਦੇ ਸਾਹਮਣੇ ਤੂੰ ਅਤੇ ਤੇਰੇ ਪੁੱਤਰ ਹੀ ਆਉਣ।
3ਤਾਂ ਜੋ ਉਹ ਤੇਰੀ ਅਤੇ ਸਾਰੇ ਤੰਬੂ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਪਰ ਪਵਿੱਤਰ ਸਥਾਨ ਦੇ ਭਾਂਡਿਆਂ ਕੋਲ ਅਤੇ ਜਗਵੇਦੀ ਕੋਲ ਉਹ ਨਾ ਆਉਣ ਤਾਂ ਜੋ ਉਹ ਅਤੇ ਤੁਸੀਂ ਮਰ ਨਾ ਜਾਓ।
4ਪਰ ਉਹ ਤੇਰੇ ਨਾਲ ਮਿਲ ਜਾਣ ਅਤੇ ਉਹ ਮੰਡਲੀ ਦੇ ਤੰਬੂ ਦੀ ਜ਼ਿੰਮੇਵਾਰੀ ਨੂੰ ਸੰਭਾਲਣ। ਉਹ ਤੰਬੂ ਦੀ ਸਾਰੀ ਟਹਿਲ ਸੇਵਾ ਕਰਨ ਪਰ ਹੋਰ ਕੋਈ ਵੀ ਤੁਹਾਡੇ ਨੇੜੇ ਨਾ ਆਵੇ।
5ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੀ ਜ਼ਿੰਮੇਵਾਰੀ ਨੂੰ ਸੰਭਾਲੋ ਤਾਂ ਜੋ ਕ੍ਰੋਧ ਫੇਰ ਇਸਰਾਏਲੀਆਂ ਦੇ ਉੱਤੇ ਨਾ ਭੜਕੇ।