20ਅਤੇ ਧਰਤੀ ਕਿਹੋ ਜਿਹੀ ਹੈ, ਫ਼ਲਦਾਰ ਜਾਂ ਬੰਜਰ ਅਤੇ ਉਹ ਦੇ ਵਿੱਚ ਰੁੱਖ ਹਨ ਕਿ ਨਹੀਂ। ਤੁਸੀਂ ਤਕੜੇ ਹੋਵੋ ਅਤੇ ਉਸ ਧਰਤੀ ਦੇ ਫ਼ਲ ਤੋਂ ਕੁਝ ਲੈ ਕੇ ਆਇਓ ਕਿਉਂ ਜੋ ਉਹ ਮੌਸਮ ਪਹਿਲੀ ਪੱਕੀ ਦਾਖ਼ ਦਾ ਸੀ।
21ਸੋ ਉਨ੍ਹਾਂ ਉੱਪਰ ਜਾ ਕੇ ਦੇਸ ਦੀ ਖ਼ੋਜ ਕੀਤੀ ਜੋ ਸੀਨ ਦੀ ਉਜਾੜ ਤੋਂ ਰਹੋਬ ਤੱਕ ਜਿਹੜਾ ਹਮਾਥ ਦੇ ਰਾਹ ਉੱਤੇ ਹੈ।
22ਤਾਂ ਉਹ ਦੱਖਣ ਵੱਲ ਚੜ੍ਹੇ ਅਤੇ ਹਬਰੋਨ ਤੱਕ ਆਏ ਅਤੇ ਉੱਥੇ ਅਨਾਕ ਦੀ ਅੰਸ ਦੇ ਅਹੀਮਾਨ ਸ਼ੇਸ਼ਈ ਅਤੇ ਤਲਮਈ ਸਨ ਅਤੇ ਹਬਰੋਨ ਮਿਸਰ ਦੇ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਿਆ ਸੀ।
23ਫੇਰ ਉਹ ਅਸ਼ਕੋਲ ਦੀ ਘਾਟੀ ਤੱਕ ਆਏ ਅਤੇ ਉੱਥੇ ਦਾਖ਼ ਦੇ ਗੁੱਛੇ ਦੀ ਟਹਿਣੀ ਤੋੜੀ ਅਤੇ ਉਹ ਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜ਼ੀਰ ਨੂੰ ਵੀ ਲਿਆਏ।
24ਅਤੇ ਉਸ ਗੁੱਛੇ ਦੇ ਕਾਰਨ ਜਿਹੜਾ ਇਸਰਾਏਲੀਆਂ ਨੇ ਉੱਥੋਂ ਤੋੜਿਆ ਸੀ ਉਸ ਥਾਂ ਦਾ ਨਾਮ ਅਸ਼ਕੋਲ ਦੀ ਘਾਟੀ ਪੈ ਗਿਆ।
25ਉਹ ਉਸ ਦੇਸ ਦਾ ਭੇਤ ਜਾਣ ਕੇ ਚਾਲ੍ਹੀਆਂ ਦਿਨਾਂ ਪਿੱਛੋਂ ਮੁੜੇ।
26ਉਹ ਤੁਰ ਕੇ ਮੂਸਾ ਹਾਰੂਨ ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਕੋਲ ਪਾਰਾਨ ਦੀ ਉਜਾੜ ਵਿੱਚ ਕਾਦੇਸ਼ ਕੋਲ ਆਏ ਅਤੇ ਸਾਰੀ ਮੰਡਲੀ ਲਈ ਖ਼ਬਰ ਲਿਆਏ ਨਾਲੇ ਉਸ ਧਰਤੀ ਦਾ ਫ਼ਲ ਵਿਖਾਇਆ।
27ਅਤੇ ਉਨ੍ਹਾਂ ਨੇ ਉਹ ਨੂੰ ਨਿਰਣਾ ਕਰ ਕੇ ਆਖਿਆ ਕਿ ਅਸੀਂ ਉਸ ਦੇਸ ਨੂੰ ਗਏ ਜਿੱਥੇ ਤੁਸੀਂ ਸਾਨੂੰ ਭੇਜਿਆ ਸੀ। ਉੱਥੇ ਸੱਚ-ਮੁੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਅਤੇ ਇਹ ਉਹ ਦਾ ਫਲ ਹੈ।
28ਪਰੰਤੂ ਉਸ ਦੇਸ ਦੇ ਵਾਸੀ ਬਲਵਾਨ ਹਨ ਅਤੇ ਉਸ ਦੇ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਡੇ-ਵੱਡੇ ਹਨ ਅਤੇ ਅਸੀਂ ਉੱਥੇ ਅਨਾਕ ਦੇ ਵਾਸੀਆਂ ਨੂੰ ਵੀ ਵੇਖਿਆ।