Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਉਪਦੇਸ਼ਕ - ਉਪਦੇਸ਼ਕ 8

ਉਪਦੇਸ਼ਕ 8:3-10

Help us?
Click on verse(s) to share them!
3ਤੂੰ ਰਾਜਾ ਦੇ ਹਜ਼ੂਰੋਂ ਜਾਣ ਦੀ ਛੇਤੀ ਨਾ ਕਰ, ਅਤੇ ਕਿਸੇ ਬੁਰੇ ਕੰਮ ਦੇ ਲਈ ਜ਼ਿੱਦ ਨਾ ਕਰ, ਕਿਉਂਕਿ ਜੋ ਕੁਝ ਉਹ ਨੂੰ ਭਾਉਂਦਾ ਹੈ ਓਹੀ ਕਰਦਾ ਹੈ,
4ਇਸ ਲਈ ਜੋ ਰਾਜੇ ਦੀ ਆਗਿਆ ਵਿੱਚ ਸਮਰੱਥਾ ਹੈ, ਅਤੇ ਕੌਣ ਉਹ ਨੂੰ ਕਹਿ ਸਕਦਾ ਹੈ ਕਿ ਤੂੰ ਕੀ ਕਰਦਾ ਹੈਂ?
5ਉਹ ਜੋ ਆਗਿਆ ਮੰਨਦਾ ਹੈ, ਬੁਰਿਆਈ ਤੋਂ ਬਚੇਗਾ ਅਤੇ ਬੁੱਧਵਾਨ ਦਾ ਮਨ ਸਮੇਂ ਅਤੇ ਵਿਧੀ ਨੂੰ ਜਾਣਦਾ ਹੈ
6ਕਿਉਂ ਜੋ ਹਰ ਮਨੋਰਥ ਦਾ ਸਮਾਂ ਅਤੇ ਵਿਧੀ ਹੈ, ਭਾਵੇਂ ਮਨੁੱਖ ਦੀ ਬਿਪਤਾ ਉਹ ਦੇ ਉੱਤੇ ਭਾਰੀ ਹੋਵੇ
7ਉਹ ਨਹੀਂ ਜਾਣਦਾ ਕਿ ਕੀ ਹੋਣ ਵਾਲਾ ਹੈ ਅਤੇ ਉਹ ਨੂੰ ਕੌਣ ਦੱਸ ਸਕਦਾ ਹੈ ਕਿ ਕਿਵੇਂ ਹੋਵੇਗਾ?
8ਕਿਸੇ ਮਨੁੱਖ ਦਾ ਆਤਮਾ ਦੇ ਉੱਤੇ ਕੋਈ ਵੱਸ ਨਹੀਂ ਕਿ ਉਹ ਆਤਮਾ ਨੂੰ ਰੋਕ ਸਕੇ ਅਤੇ ਨਾ ਮਰਨ ਦੇ ਦਿਨ ਦੇ ਉੱਤੇ ਉਹ ਦਾ ਕੋਈ ਅਧਿਕਾਰ ਹੈ। ਜਿਵੇਂ ਲੜਾਈ ਦੇ ਦਿਨ ਵਿੱਚੋਂ ਛੁਟਕਾਰਾ ਨਹੀਂ ਹੁੰਦਾ, ਉਸੇ ਤਰ੍ਹਾਂ ਹੀ ਬੁਰਿਆਈ ਬੁਰਿਆਰ ਨੂੰ ਨਹੀਂ ਛੁਡਾਵੇਗੀ
9ਇਹ ਸਭ ਕੁਝ ਮੈਂ ਦੇਖਿਆ ਅਤੇ ਆਪਣਾ ਮਨ ਸਾਰਿਆਂ ਕੰਮਾਂ ਉੱਤੇ ਲਾਇਆ, ਜੋ ਸੂਰਜ ਦੇ ਹੇਠ ਹੁੰਦੇ ਹਨ - ਅਜਿਹਾ ਵੇਲਾ ਹੈ ਜਿਹ ਦੇ ਵਿੱਚ ਇੱਕ ਮਨੁੱਖ ਦੂਜੇ ਨੂੰ ਆਗਿਆ ਦੇ ਕੇ ਆਪਣਾ ਹੀ ਨੁਕਸਾਨ ਕਰਦਾ ਹੈ।
10ਤਦ ਮੈਂ ਦੁਸ਼ਟਾਂ ਨੂੰ ਦਫ਼ਨਾਏ ਜਾਂਦੇ ਦੇਖਿਆ ਪਰ ਉਹ ਜਿਹੜੇ ਪਵਿੱਤਰ ਸਥਾਨ ਨੂੰ ਆਉਂਦੇ ਜਾਂਦੇ ਸਨ, ਜਿਸ ਸ਼ਹਿਰ ਵਿੱਚ ਉਹਨਾਂ ਨੇ ਚੰਗੇ ਕੰਮ ਕੀਤੇ ਸਨ, ਉਹ ਦੇ ਵਿੱਚ ਹੀ ਭੁਲਾਏ ਗਏ। ਇਹ ਵੀ ਵਿਅਰਥ ਹੈ

Read ਉਪਦੇਸ਼ਕ 8ਉਪਦੇਸ਼ਕ 8
Compare ਉਪਦੇਸ਼ਕ 8:3-10ਉਪਦੇਸ਼ਕ 8:3-10