7ਪਹਿਰੇਦਾਰ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, ਉਨ੍ਹਾਂ ਨੇ ਮੈਨੂੰ ਮਾਰਿਆ ਤੇ ਜ਼ਖ਼ਮੀ ਕਰ ਸੁੱਟਿਆ, ਸ਼ਹਿਰ ਪਨਾਹ ਦੇ ਪਹਿਰੇਦਾਰਾਂ ਨੇ ਮੇਰੀ ਚਾਦਰ ਮੇਰੇ ਉੱਤੋਂ ਲਾਹ ਲਈ।
8ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ, ਜੇ ਮੇਰਾ ਬਾਲਮ ਤੁਹਾਨੂੰ ਮਿਲ ਜਾਵੇ, ਤਾਂ ਉਸ ਨੂੰ ਦੱਸਣਾ ਕਿ ਮੈ ਪ੍ਰੀਤ ਦੀ ਰੋਗਣ ਹਾਂ।
9ਤੇਰਾ ਬਾਲਮ ਦੂਜੇ ਬਲਮਾਂ ਨਾਲੋਂ ਕਿਵੇਂ ਵੱਧ ਹੈ, ਹੇ ਇਸਤਰੀਆਂ ਵਿੱਚੋਂ ਰੂਪਵੰਤ! ਤੇਰਾ ਬਾਲਮ ਦੂਜੇ ਬਲਮਾਂ ਨਾਲੋਂ ਕਿਵੇਂ ਵੱਧ ਹੈ, ਜੋ ਤੂੰ ਸਾਨੂੰ ਅਜਿਹੀ ਸਹੁੰ ਚੁਕਾਉਂਦੀ ਹੈਂ!
10ਮੇਰਾ ਬਾਲਮ ਗੋਰਾ ਤੇ ਸੁਰਖ਼ ਲਾਲ ਹੈ, ਉਹ ਦਸ ਹਜ਼ਾਰਾਂ ਜਵਾਨਾਂ ਵਿੱਚੋਂ ਉੱਤਮ ਹੈ!
11ਉਸ ਦਾ ਸਿਰ ਕੁੰਦਨ ਸੋਨਾ ਹੈ, ਉਸ ਦੇ ਵਾਲ਼ ਘੁੰਗਰਾਲੇ ਤੇ ਪਹਾੜੀ ਕਾਂ ਵਾਂਗੂੰ ਕਾਲੇ ਹਨ।
12ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਕਬੂਤਰਾਂ ਵਾਂਗੂੰ ਹਨ, ਜਿਹੜੇ ਦੁੱਧ ਨਾਲ ਨਹਾ ਕੇ ਆਪਣੇ ਝੁੰਡ ਦੇ ਨਾਲ ਕਤਾਰ ਵਿੱਚ ਬੈਠੇ ਹਨ।
13ਉਸ ਦੀਆਂ ਗੱਲਾਂ ਬਲਸਾਨ ਦੀਆਂ ਕਿਆਰੀਆਂ, ਅਤੇ ਸੁਗੰਧ ਦੀਆਂ ਬੁਰਜ਼ੀਆਂ ਵਾਂਗੂੰ ਹਨ, ਉਸ ਦੇ ਬੁੱਲ ਸੋਸਨ ਹਨ, ਜਿਨ੍ਹਾਂ ਤੋਂ ਤਰਲ ਗੰਧਰਸ ਚੋਂਦਾ ਹੈ।
14ਉਸ ਦੇ ਹੱਥ ਸੋਨੇ ਦੀਆਂ ਛੜਾਂ ਵਰਗੇ ਹਨ ਜਿਨ੍ਹਾਂ ਦੇ ਉੱਤੇ ਪੁਖਰਾਜ ਜੜੇ ਹੋਣ। ਉਸ ਦਾ ਸਰੀਰ ਹਾਥੀ ਦੇ ਦੰਦ ਦੀ ਬਣਤ ਦਾ ਹੈ, ਜਿਸ ਦੇ ਉੱਤੇ ਨੀਲਮ ਦੀ ਸਜਾਵਟ ਹੈ।