1ਦਾਊਦ ਦਾ ਮਿੱਕਤਾਮ। ਹੇ ਪਰਮੇਸ਼ੁਰ, ਮੇਰੀ ਰੱਖਿਆ ਕਰ, ਕਿਉਂ ਜੋ ਮੈਂ ਤੇਰੀ ਹੀ ਸ਼ਰਨ ਆਇਆ ਹਾਂ।
2ਮੈਂ ਯਹੋਵਾਹ ਨੂੰ ਆਖਿਆ ਹੈ ਕਿ ਤੂੰ ਹੀ ਮੇਰਾ ਪ੍ਰਭੂ ਹੈ, ਤੇਰੇ ਤੋਂ ਬਿਨ੍ਹਾਂ ਮੇਰੀ ਕਿਤੇ ਵੀ ਭਲਿਆਈ ਨਹੀਂ।
3ਪਵਿੱਤਰ ਜਨ ਜਿਹੜੇ ਧਰਤੀ ਉੱਤੇ ਹਨ, ਉਹ ਆਦਰਯੋਗ ਹਨ, ਉਨ੍ਹਾਂ ਵਿੱਚ ਮੇਰੀ ਖੁਸ਼ੀ ਪੂਰੀ ਹੁੰਦੀ ਹੈ।
4ਜਿਹੜੇ ਦੂਜੇ ਦੇਵਤਿਆਂ ਦੇ ਪਿੱਛੇ ਭੱਜਦੇ ਹਨ, ਉਨ੍ਹਾਂ ਦੇ ਦੁੱਖ ਵੱਧ ਜਾਣਗੇ, ਮੈਂ ਉਨ੍ਹਾਂ ਦੀਆਂ ਲਹੂ ਵਾਲੀਆਂ ਭੇਟਾਂ ਨਹੀਂ ਡੋਲ੍ਹਾਂਗਾ, ਅਤੇ ਨਾ ਆਪਣੇ ਬੁੱਲ੍ਹਾਂ ਉੱਤੇ ਉਨ੍ਹਾਂ ਦੇਵਤਿਆਂ ਦਾ ਨਾਮ ਲਿਆਵਾਂਗਾ।
5ਯਹੋਵਾਹ ਮੇਰੀ ਵਿਰਾਸਤ ਅਤੇ ਮੇਰੇ ਕਟੋਰੇ ਦਾ ਭਾਗ ਹੈ। ਤੂੰ ਮੇਰੇ ਹਿੱਸੇ ਦਾ ਰਖਵਾਲਾ ਹੈਂ।