Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਜ਼ਬੂਰ - ਜ਼ਬੂਰ 136

ਜ਼ਬੂਰ 136:4-14

Help us?
Click on verse(s) to share them!
4ਉਸੇ ਦਾ ਜੋ ਇਕੱਲਾ ਹੀ ਵੱਡੇ-ਵੱਡੇ ਅਚਰਜਾਂ ਨੂੰ ਕਰਦਾ ਹੈ, ਉਹ ਦੀ ਦਯਾ ਸਦਾ ਦੀ ਹੈ,
5ਉਸੇ ਦਾ ਜਿਸ ਨੇ ਅਕਾਸ਼ ਨੂੰ ਬੁੱਧ ਨਾਲ ਬਣਾਇਆ ਹੈ, ਉਹ ਦੀ ਦਯਾ ਸਦਾ ਦੀ ਹੈ,
6ਉਸੇ ਦਾ ਜਿਸ ਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ ਹੈ, ਉਹ ਦੀ ਦਯਾ ਸਦਾ ਦੀ ਹੈ,
7ਉਸੇ ਦਾ ਜਿਸ ਨੇ ਵੱਡੀਆਂ-ਵੱਡੀਆਂ ਜੋਤਾਂ ਨੂੰ ਬਣਾਇਆ, ਉਹ ਦੀ ਦਯਾ ਸਦਾ ਦੀ ਹੈ,
8ਸੂਰਜ ਨੂੰ ਕਿ ਉਹ ਦਿਨ ਉੱਤੇ ਰਾਜ ਕਰੇ, ਉਹ ਦੀ ਦਯਾ ਸਦਾ ਦੀ ਹੈ,
9ਚੰਦਰਮਾਂ ਤੇ ਤਾਰਿਆਂ ਨੂੰ ਕਿ ਓਹ ਰਾਤ ਉੱਤੇ ਰਾਜ ਕਰਨ, ਉਹ ਦੀ ਦਯਾ ਸਦਾ ਦੀ ਹੈ,
10ਉਸੇ ਦਾ ਜਿਸ ਮਿਸਰ ਦੇ ਪਹਿਲੌਠਿਆਂ ਨੂੰ ਮਾਰਿਆ, ਉਹ ਦੀ ਦਯਾ ਸਦਾ ਦੀ ਹੈ,
11ਅਤੇ ਇਸਰਾਏਲ ਨੂੰ ਉਨ੍ਹਾਂ ਦੇ ਵਿੱਚ ਕੱਢ ਲਿਆਇਆ, ਉਹ ਦੀ ਦਯਾ ਸਦਾ ਦੀ ਹੈ,
12ਤਕੜੇ ਹੱਥ ਤੇ ਪਸਾਰੀ ਹੋਈ ਬਾਂਹ ਨਾਲ, ਉਹ ਦੀ ਦਯਾ ਸਦਾ ਦੀ ਹੈ,
13ਉਸੇ ਦਾ ਜਿਸ ਲਾਲ ਸਮੁੰਦਰ ਨੂੰ ਪਾੜ ਕੇ ਦੋ ਹਿੱਸੇ ਕਰ ਦਿੱਤਾ, ਉਹ ਦੀ ਦਯਾ ਸਦਾ ਦੀ ਹੈ,
14ਅਤੇ ਇਸਰਾਏਲ ਨੂੰ ਉਹ ਦੇ ਵਿੱਚੋਂ ਦੀ ਲੰਘਾ ਲਿਆ, ਉਹ ਦੀ ਦਯਾ ਸਦਾ ਦੀ ਹੈ,

Read ਜ਼ਬੂਰ 136ਜ਼ਬੂਰ 136
Compare ਜ਼ਬੂਰ 136:4-14ਜ਼ਬੂਰ 136:4-14