12ਇਸ ਲਈ ਆਖ, ਕਿ ਵੇਖ, ਮੈਂ ਉਸ ਨੂੰ ਆਪਣੀ ਸ਼ਾਂਤੀ ਦਾ ਨੇਮ ਦਿੰਦਾ ਹਾਂ।
13ਅਤੇ ਉਹ ਉਸ ਲਈ ਅਤੇ ਉਸ ਦੇ ਬਾਅਦ ਵਾਲੀ ਅੰਸ ਲਈ ਸਦਾ ਦੀ ਜਾਜਕਾਈ ਦਾ ਨੇਮ ਹੋਵੇਗਾ ਕਿਉਂ ਜੋ ਉਹ ਆਪਣੇ ਪਰਮੇਸ਼ੁਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪ੍ਰਾਸਚਿਤ ਕੀਤਾ।
14ਉਸ ਇਸਰਾਏਲੀ ਮਨੁੱਖ ਦਾ ਨਾਮ ਜ਼ਿਮਰੀ ਸੀ ਜੋ ਮਿਦਯਾਨੀ ਇਸਤਰੀ ਨਾਲ ਮਾਰਿਆ ਗਿਆ। ਉਹ ਸ਼ਿਮਓਨੀਆਂ ਵਿੱਚੋਂ ਆਪਣੇ ਪਿਤਾ ਦੇ ਪਰਿਵਾਰ ਦਾ ਪ੍ਰਧਾਨ ਸਾਲੂ ਦਾ ਪੁੱਤਰ ਸੀ।