24ਤਾਂ ਜੋ ਉਹ ਤੈਨੂੰ ਬੁਰੀ ਔਰਤ ਤੋਂ, ਅਤੇ ਓਪਰੀ ਦੀ ਜੀਭ ਦੀਆਂ ਭਰਮਾਉਣ ਵਾਲੀਆਂ ਗੱਲਾਂ ਤੋਂ ਬਚਾਉਣ।
25ਆਪਣੇ ਦਿਲ ਵਿੱਚ ਉਹ ਦੇ ਸੁਹੱਪਣ ਦੀ ਕਾਮਨਾ ਨਾ ਕਰ, ਨਾ ਉਹ ਆਪਣੀਆਂ ਪਲਕਾਂ ਨਾਲ ਤੈਨੂੰ ਫਸਾ ਲਵੇ,
26ਕਿਉਂ ਜੋ ਵੇਸਵਾ ਦੇ ਕਾਰਨ ਆਦਮੀ ਰੋਟੀ ਦੇ ਟੁੱਕੜੇ ਤੱਕ ਮੋਹਤਾਜ਼ ਹੋ ਜਾਂਦਾ ਹੈ ਅਤੇ ਪਰਾਈ ਔਰਤ ਅਣਮੋਲ ਜੀਵਨ ਦਾ ਸ਼ਿਕਾਰ ਕਰ ਲੈਂਦੀ ਹੈ।
27ਭਲਾ, ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸਕਦਾ ਹੈ, ਅਤੇ ਉਹ ਦੇ ਕੱਪੜੇ ਨਾ ਸੜਨ?
28ਕੋਈ ਅੰਗਿਆਰਿਆਂ ਉੱਤੇ ਤੁਰੇ, ਅਤੇ ਉਹ ਦੇ ਪੈਰ ਨਾ ਝੁਲਸਣ?
29ਅਜਿਹਾ ਹੀ ਉਹ ਹੈ ਜੋ ਆਪਣੇ ਗੁਆਂਢੀ ਦੀ ਔਰਤ ਕੋਲ ਜਾਂਦਾ ਹੈ, ਜੋ ਕੋਈ ਉਹ ਨੂੰ ਹੱਥ ਲਾਵੇ ਉਹ ਬਿਨ੍ਹਾਂ ਦੰਡ ਭੋਗੇ ਨਾ ਛੁੱਟੇਗਾ।
30ਚੋਰ ਜਿਹੜਾ ਭੁੱਖ ਦੇ ਮਾਰੇ ਢਿੱਡ ਭਰਨ ਨੂੰ ਚੋਰੀ ਕਰਦਾ ਹੈ, ਉਹ ਨੂੰ ਲੋਕ ਬੁਰਾ ਨਹੀਂ ਜਾਣਦੇ,
31ਪਰ ਜੇ ਫੜ੍ਹਿਆ ਜਾਵੇ, ਤਾਂ ਉਹ ਨੂੰ ਸੱਤ ਗੁਣਾ ਭਰਨਾ, ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪਵੇਗਾ।
32ਜਿਹੜਾ ਕਿਸੇ ਔਰਤ ਨਾਲ ਭੋਗ ਕਰਦਾ ਹੈ ਉਹ ਨਿਰਬੁੱਧ ਹੈ, ਜਿਹੜਾ ਇਹ ਕਰਦਾ ਹੈ, ਉਹ ਆਪਣੀ ਜਾਨ ਦਾ ਨਾਸ ਕਰਦਾ ਹੈ।
33ਉਹ ਦੇ ਲਈ ਜ਼ਖਮ ਅਤੇ ਬੇਇੱਜ਼ਤੀ ਹੋਵੇਗੀ, ਅਤੇ ਉਹ ਦੀ ਬਦਨਾਮੀ ਕਦੇ ਨਾ ਮਿਟੇਗੀ।
34ਅਣਖ ਤਾਂ ਮਰਦ ਨੂੰ ਕ੍ਰੋਧਿਤ ਕਰਦੀ ਹੈ, ਅਤੇ ਬਦਲਾ ਲੈਣ ਦੇ ਸਮੇਂ ਉਹ ਤਰਸ ਨਹੀਂ ਖਾਵੇਗਾ।