11ਜਿਹੜੇ ਮਾਰੇ ਜਾਣ ਲਈ ਲਿਜਾਏ ਜਾਂਦੇ ਹਨ ਉਨ੍ਹਾਂ ਨੂੰ ਛੁਡਾ, ਜਿਹੜੇ ਘਾਤ ਹੋਣ ਵਾਲੇ ਹਨ, ਉਨ੍ਹਾਂ ਨੂੰ ਫੜਵਾ।
12ਜੇ ਤੂੰ ਆਖੇਂ, ਲਓ, ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ, ਤਾਂ ਜਿਹੜਾ ਦਿਲਾਂ ਨੂੰ ਜਾਚਦਾ ਹੈ ਭਲਾ, ਉਹ ਨਹੀਂ ਸਮਝਦਾ? ਅਤੇ ਤੇਰੀ ਜਾਨ ਦਾ ਰਾਖ਼ਾ ਇਹ ਨਹੀਂ ਜਾਣਦਾ? ਭਲਾ, ਉਹ ਆਦਮੀ ਨੂੰ ਉਹ ਦੀਆਂ ਕਰਨੀਆਂ ਦਾ ਫਲ ਨਾ ਦੇਵੇਗਾ?
13ਹੇ ਮੇਰੇ ਪੁੱਤਰ, ਤੂੰ ਸ਼ਹਿਦ ਖਾਹ, ਉਹ ਚੰਗਾ ਜੋ ਹੈ, ਅਤੇ ਮਖ਼ੀਰ ਦਾ ਟਪਕਾ ਤੇਰੇ ਤਾਲੂ ਨੂੰ ਮਿੱਠਾ ਲੱਗੇਗਾ,
14ਜਾਣ ਲੈ ਕਿ ਬੁੱਧ ਤੇਰੀ ਜਾਨ ਲਈ ਇਸੇ ਤਰ੍ਹਾਂ ਹੈ, ਜੇ ਉਹ ਤੈਨੂੰ ਲੱਭੇ ਤਾਂ ਅੰਤ ਵਿੱਚ ਉਸ ਦਾ ਫਲ ਵੀ ਮਿਲੇਗਾ, ਅਤੇ ਤੇਰੀ ਆਸ ਨਾ ਟੁੱਟੇਗੀ।
15ਹੇ ਦੁਸ਼ਟ, ਧਰਮੀ ਦੀ ਵੱਸੋਂ ਦੀ ਘਾਤ ਵਿੱਚ ਨਾ ਬੈਠ! ਉਹ ਦੇ ਥਾਂ ਨੂੰ ਨਾ ਉਜਾੜ!
16ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਵਿੱਚ ਡਿੱਗ ਕੇ ਪਏ ਰਹਿੰਦੇ ਹਨ।
17ਜਦ ਤੇਰਾ ਵੈਰੀ ਡਿੱਗੇ ਤਾਂ ਤੂੰ ਅਨੰਦ ਨਾ ਹੋਵੀਂ, ਅਤੇ ਜਾਂ ਉਹ ਠੋਕਰ ਖਾਵੇ ਤਾਂ ਤੇਰਾ ਮਨ ਪ੍ਰਸੰਨ ਨਾ ਹੋਵੇ,