Text copied!
Bibles in Panjabi

ਲੇਵੀਆਂ 19:29-33 in Panjabi

Help us?

ਲੇਵੀਆਂ 19:29-33 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

29 ਤੂੰ ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਭਰਿਸ਼ਟ ਨਾ ਕਰਨਾ, ਅਜਿਹਾ ਨਾ ਹੋਵੇ ਕਿ ਧਰਤੀ ਵੇਸਵਾਵ੍ਰਤੀ ਵਿੱਚ ਡਿੱਗੇ ਅਤੇ ਦੇਸ ਦੁਸ਼ਟਤਾ ਨਾਲ ਭਰ ਜਾਵੇ।
30 ਤੁਸੀਂ ਮੇਰੇ ਸਬਤਾਂ ਨੂੰ ਮੰਨਣਾ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।
31 ਤੁਸੀਂ ਝਾੜਾ-ਫੂਕੀ ਕਰਨ ਵਾਲਿਆਂ ਅਤੇ ਭੂਤ ਕੱਢਣ ਵਾਲਿਆਂ ਵੱਲ ਨਾ ਮੁੜਨਾ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਭਰਿਸ਼ਟ ਨਾ ਹੋ ਜਾਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
32 ਤੁਸੀਂ ਧੌਲਿਆਂ ਵਾਲਿਆਂ ਦੇ ਅੱਗੇ ਉੱਠ ਕੇ ਖੜ੍ਹੇ ਹੋਣਾ ਅਤੇ ਬਜ਼ੁਰਗਾਂ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ। ਮੈਂ ਯਹੋਵਾਹ ਹਾਂ।
33 ਜੇਕਰ ਕੋਈ ਪਰਦੇਸੀ ਤੁਹਾਡੇ ਦੇਸ ਵਿੱਚ ਆ ਕੇ ਤੁਹਾਡੇ ਨਾਲ ਵੱਸੇ, ਤਾਂ ਤੁਸੀਂ ਉਸ ਨੂੰ ਦੁੱਖ ਨਾ ਦੇਣਾ।
ਲੇਵੀਆਂ 19 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ