Text copied!
Bibles in Panjabi

1 ਰਾਜਾ 22:43-47 in Panjabi

Help us?

1 ਰਾਜਾ 22:43-47 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

43 ਉਹ ਆਪਣੇ ਪਿਤਾ ਆਸਾ ਦੇ ਸਾਰੇ ਰਾਹ ਵਿੱਚ ਚੱਲਦਾ ਰਿਹਾ। ਉਹ ਉਸ ਤੋਂ ਨਹੀਂ ਮੁੜਿਆ ਪਰ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਉਹੋ ਕਰਦਾ ਰਿਹਾ ਤਾਂ ਵੀ ਉੱਚੇ ਸਥਾਨ ਢਾਹੇ ਨਾ ਗਏ ਸਗੋਂ ਅਜੇ ਲੋਕ ਉਨ੍ਹਾਂ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ।
44 ਯਹੋਸ਼ਾਫ਼ਾਤ ਨੇ ਇਸਰਾਏਲ ਦੇ ਪਾਤਸ਼ਾਹ ਨਾਲ ਮੇਲ ਕੀਤਾ।
45 ਯਹੋਸ਼ਾਫ਼ਾਤ ਦੇ ਬਾਕੀ ਕੰਮ ਅਤੇ ਉਹ ਦਾ ਬਲ ਜੋ ਉਹ ਨੇ ਵਿਖਾਇਆ ਅਤੇ ਉਹ ਕਿਵੇਂ ਲੜਿਆ ਕੀ ਇਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ?
46 ਅਤੇ ਉਨ੍ਹਾਂ ਗਾਂਡੂਆਂ ਨੂੰ ਜੋ ਉਹ ਦੇ ਪਿਤਾ ਆਸਾ ਦੇ ਦਿਨਾਂ ਵਿੱਚ ਬਾਕੀ ਰਹਿ ਗਏ ਸਨ ਉਹ ਨੇ ਦੇਸੋਂ ਕੱਢ ਦਿੱਤਾ।
47 ਅਦੋਮ ਵਿੱਚ ਕੋਈ ਰਾਜਾ ਨਹੀਂ ਸੀ। ਇੱਕ ਗੁਮਾਸ਼ਤਾ ਰਾਜ ਕਰਦਾ ਸੀ।
1 ਰਾਜਾ 22 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ