7 ਤੇਰਾ ਕੱਦ ਖਜ਼ੂਰ ਵਰਗਾ ਹੈ, ਤੇਰੀਆਂ ਛਾਤੀਆਂ ਉਹ ਦੇ ਗੁੱਛਿਆਂ ਵਾਂਗੂੰ ਹਨ।
8 ਮੈਂ ਆਖਿਆ, ਮੈਂ ਇਸ ਖਜ਼ੂਰ ਉੱਤੇ ਚੜ੍ਹਾਂਗਾ, ਮੈਂ ਇਸ ਦੀਆਂ ਟਹਿਣੀਆਂ ਨੂੰ ਫੜ੍ਹਾਂਗਾਂ, ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਗੂੰ ਹੋਣ ਅਤੇ ਤੇਰੇ ਸਾਹ ਦੀ ਸੁਗੰਧ ਸੇਬਾਂ ਵਰਗੀ ਹੋਵੇ।
9 ਤੇਰਾ ਚੂੰਮਣ ਚੰਗੀ ਮਧ ਵਰਗਾ ਹੈ ਜਿਹੜੀ ਸਹਿਜ ਨਾਲ ਬੁੱਲ੍ਹਾਂ ਅਤੇ ਦੰਦਾਂ ਉੱਤੇ ਸਰਕ ਜਾਂਦੀ ਹੈ।
10 ਮੈਂ ਆਪਣੇ ਬਾਲਮ ਦੀ ਹਾਂ ਅਤੇ ਉਹ ਦੀ ਚਾਹ ਮੇਰੇ ਲਈ ਹੈ।
11 ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕੱਟੀਏ।
12 ਅਸੀਂ ਸਵੇਰੇ ਹੀ ਅੰਗੂਰੀ ਬਾਗ਼ਾਂ ਵਿੱਚ ਚੱਲੀਏ, ਤਾਂ ਜੋ ਅਸੀਂ ਵੇਖੀਏ ਕਿ ਵੇਲ ਖਿੜੀ ਹੈ ਜਾਂ ਨਹੀਂ, ਅਤੇ ਉਸ ਦੇ ਫੁੱਲ ਖਿੜੇ ਹਨ ਜਾਂ ਨਹੀਂ, ਅਨਾਰ ਫੁੱਲੇ ਹਨ ਜਾਂ ਨਹੀਂ, ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦਿਆਂਗੀ।
13 ਦੂਦਾਂ ਫਲ ਸੁਗੰਧ ਦਿੰਦੇ ਹਨ ਅਤੇ ਸਾਡੇ ਦਰਵਾਜ਼ਿਆਂ ਉੱਤੇ ਸਾਰੇ ਮਿੱਠੇ ਫਲ ਹਨ, ਨਵੇਂ ਅਤੇ ਪੁਰਾਣੇ ਵੀ। ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ।