13 ਉਸ ਦੀਆਂ ਗੱਲਾਂ ਬਲਸਾਨ ਦੀਆਂ ਕਿਆਰੀਆਂ, ਅਤੇ ਸੁਗੰਧ ਦੀਆਂ ਬੁਰਜ਼ੀਆਂ ਵਾਂਗੂੰ ਹਨ, ਉਸ ਦੇ ਬੁੱਲ ਸੋਸਨ ਹਨ, ਜਿਨ੍ਹਾਂ ਤੋਂ ਤਰਲ ਗੰਧਰਸ ਚੋਂਦਾ ਹੈ।
14 ਉਸ ਦੇ ਹੱਥ ਸੋਨੇ ਦੀਆਂ ਛੜਾਂ ਵਰਗੇ ਹਨ ਜਿਨ੍ਹਾਂ ਦੇ ਉੱਤੇ ਪੁਖਰਾਜ ਜੜੇ ਹੋਣ। ਉਸ ਦਾ ਸਰੀਰ ਹਾਥੀ ਦੇ ਦੰਦ ਦੀ ਬਣਤ ਦਾ ਹੈ, ਜਿਸ ਦੇ ਉੱਤੇ ਨੀਲਮ ਦੀ ਸਜਾਵਟ ਹੈ।
15 ਉਸ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ, ਜਿਹੜੀਆਂ ਕੁੰਦਨ ਸੋਨੇ ਦੇ ਤਲ ਉੱਤੇ ਰੱਖੀਆਂ ਹੋਈਆਂ ਹਨ। ਉਹ ਵੇਖਣ ਵਿੱਚ ਲਬਾਨੋਨ ਵਰਗਾ, ਅਤੇ ਦਿਆਰ ਵਾਂਗੂੰ ਉੱਤਮ ਹੈ।
16 ਉਸ ਦਾ ਬੋਲ ਬਹੁਤ ਮਿੱਠਾ ਹੈ, ਉਹ ਸਾਰੇ ਦਾ ਸਾਰਾ ਮਨ ਭਾਉਣਾ ਹੈ! ਹੇ ਯਰੂਸ਼ਲਮ ਦੀਓ ਧੀਓ, ਇਹ ਮੇਰਾ ਬਾਲਮ ਅਤੇ ਇਹੋ ਮੇਰਾ ਪਿਆਰਾ ਹੈ।