4 ਉਹ ਮੈਨੂੰ ਦਾਵਤ-ਖਾਨੇ ਵਿੱਚ ਲੈ ਆਇਆ, ਉਹ ਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ।
5 ਮੈਨੂੰ ਸੌਗੀ ਨਾਲ ਸਹਾਰਾ ਦਿਓ, ਸੇਬਾਂ ਨਾਲ ਮੈਨੂੰ ਤਰੋਤਾਜ਼ਾ ਕਰੋ, ਕਿਉਂ ਜੋ ਮੈਂ ਪ੍ਰੀਤ ਦੀ ਰੋਗਣ ਹਾਂ।
6 ਕਾਸ਼ ਉਸ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈ ਲੈਂਦਾ!
7 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ, ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੱਕ ਉਸ ਨੂੰ ਆਪ ਨਾ ਭਾਵੇ!
8 ਮੇਰੇ ਪ੍ਰੇਮੀ ਦੀ ਅਵਾਜ਼ ਸੁਣਾਈ ਦਿੰਦੀ ਹੈ! ਵੇਖੋ, ਉਹ ਆ ਰਿਹਾ ਹੈ, ਪਹਾੜਾਂ ਦੇ ਉੱਪਰ ਦੀ ਛਾਲਾਂ ਮਾਰਦਾ ਅਤੇ ਟਿੱਲਿਆਂ ਦੇ ਉੱਪਰੋਂ ਕੁੱਦਦਾ ਹੋਇਆ!