Text copied!
Bibles in Panjabi

ਸਰੇਸ਼ਟ ਗੀਤ 1:9-15 in Panjabi

Help us?

ਸਰੇਸ਼ਟ ਗੀਤ 1:9-15 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

9 ਹੇ ਮੇਰੀ ਪ੍ਰੀਤਮਾ, ਮੈਂ ਤੇਰੀ ਤੁਲਨਾ ਫ਼ਿਰਊਨ ਦੇ ਰਥਾਂ ਵਿੱਚ ਜੋਹੀ ਹੋਈ ਘੋੜੀ ਨਾਲ ਕੀਤੀ ਹੈ l
10 ਤੇਰੀਆਂ ਗੱਲ੍ਹਾਂ ਬਾਲ਼ੀਆਂ ਨਾਲ ਸੋਹਣੀਆਂ ਹਨ, ਤੇਰੀ ਗਰਦਨ ਮੋਤੀਆਂ ਦੀ ਮਾਲਾ ਨਾਲ।
11 ਅਸੀਂ ਤੇਰੇ ਲਈ ਸੋਨੇ ਦੇ ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ।
12 ਜਦ ਤੱਕ ਰਾਜਾ ਆਪਣੀ ਮੇਜ਼ ਤੇ ਸੀ, ਮੇਰੇ ਜਟਾ-ਮਾਸੀ ਅਤਰ ਦੀ ਸੁੰਗਧ ਫੈਲਦੀ ਰਹੀ।
13 ਮੇਰਾ ਬਾਲਮ ਮੇਰੇ ਲਈ ਗੰਧਰਸ ਦੀ ਪੁੜੀ ਹੈ, ਜੋ ਮੇਰੀਆਂ ਛਾਤੀਆਂ ਵਿਚਕਾਰ ਰਾਤ ਕੱਟਦਾ ਹੈ।
14 ਮੇਰਾ ਬਾਲਮ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ ਹੈ, ਜੋ ਏਨ-ਗਦੀ ਦੇ ਬਗ਼ੀਚਿਆਂ ਵਿੱਚ ਹੈ।
15 ਵੇਖ, ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈਂ, ਵੇਖ, ਤੂੰ ਰੂਪਵੰਤ ਹੈ, ਤੇਰੀਆਂ ਅੱਖਾਂ ਕਬੂਤਰੀ ਦੀਆਂ ਅੱਖਾਂ ਵਰਗੀਆਂ ਹਨ।
ਸਰੇਸ਼ਟ ਗੀਤ 1 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ