4 ਤਾਂ ਜਦ ਉਹ ਅਜਿਹਾ ਕੰਮ ਕਰਕੇ ਦੋਸ਼ੀ ਠਹਿਰੇ ਤਾਂ ਜਿਹੜੀ ਵਸਤੂ ਉਸ ਨੇ ਖੋਹ ਲਈ ਸੀ, ਜਾਂ ਉਸ ਨੂੰ ਛਲ ਨਾਲ ਮਿਲੀ, ਜਾਂ ਉਸ ਦੇ ਕੋਲ ਗਿਰਵੀ ਰੱਖੀ ਸੀ, ਜਾਂ ਗੁਆਚੀ ਹੋਈ ਵਸਤੂ ਉਸ ਨੂੰ ਲੱਭੀ ਹੋਵੇ,
5 ਜਾਂ ਕੋਈ ਵੀ ਵਸਤੂ ਹੋਵੇ ਜਿਸ ਦੇ ਵਿਖੇ ਉਸ ਨੇ ਝੂਠੀ ਸਹੁੰ ਚੁੱਕੀ ਹੋਵੇ, ਤਾਂ ਜਿਸ ਦਿਨ ਉਸ ਨੂੰ ਇਹ ਖ਼ਬਰ ਹੋਵੇ ਕਿ ਉਹ ਦੋਸ਼ੀ ਹੈ ਤਾਂ ਉਹ ਉਸ ਨੂੰ ਉਸੇ ਤਰ੍ਹਾਂ ਹੀ ਸਗੋਂ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਦੇ ਸੁਆਮੀ ਨੂੰ ਮੋੜ ਦੇਵੇ।