29 ਅਤੇ ਉਹ ਆਪਣਾ ਹੱਥ ਉਸ ਪਾਪ ਬਲੀ ਦੀ ਭੇਟ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਉਸ ਸਥਾਨ ਵਿੱਚ ਜਿੱਥੇ ਯਹੋਵਾਹ ਦੇ ਅੱਗੇ ਹੋਮ ਬਲੀ ਨੂੰ ਵੱਢਦੇ ਹਨ, ਵੱਢ ਦੇਵੇ।
30 ਅਤੇ ਜਾਜਕ ਉਸ ਦੇ ਲਹੂ ਤੋਂ ਕੁਝ ਲੈ ਕੇ ਆਪਣੀ ਉਂਗਲ ਨਾਲ ਹੋਮ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਅਤੇ ਉਸ ਦਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ।
31 ਫੇਰ ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਬਲੀਆਂ ਵਿੱਚੋਂ ਚਰਬੀ ਵੱਖਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਉਹ ਉਸ ਦੀ ਸਾਰੀ ਚਰਬੀ ਵੱਖਰੀ ਕਰੇ ਅਤੇ ਜਾਜਕ ਯਹੋਵਾਹ ਦੇ ਅੱਗੇ ਉਸ ਨੂੰ ਸੁਗੰਧਤਾ ਕਰਕੇ ਜਗਵੇਦੀ ਉੱਤੇ ਸਾੜੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਦ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
32 ਜੇਕਰ ਉਹ ਪਾਪ ਬਲੀ ਦੀ ਭੇਟ ਵਿੱਚ ਇੱਕ ਭੇਡ ਲਿਆਵੇ ਤਾਂ ਉਹ ਦੋਸ਼ ਰਹਿਤ ਇੱਕ ਲੇਲੀ ਲਿਆਵੇ।